Tajammul Kaleem ਤਜੱਮੁਲ ਕਲੀਮ
ਤਜੱਮਲ ਕਲੀਮ ਪਾਕਿਸਤਾਨ ਵਿੱਚ ਰਹਿ ਗਏ ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਸ਼ਾਇਰ ਹਨ । ਉਨ੍ਹਾਂ ਦਾ ਜਨਮ 26 ਮਾਰਚ 1960 ਨੂੰ ਤਹਿਸੀਲ ਚੂਨੀਆ (ਜ਼ਿਲ੍ਹਾ ਕਸੂਰ)
ਪਾਕਿਸਤਾਨ ਵਿਖੇ ਪਿਤਾ ਮੁਹੰਮਦ ਸ਼ਫ਼ੀ ਦੇ ਘਰ ਮਾਤਾ ਰਸ਼ੀਦਾਂ ਬੇਗਮ ਦੇ ਘਰ ਹੋਇਆ। ਨਿੱਕੀ ਉਮਰੇ ਯਤੀਮ ਹੋਣ ਕਾਰਨ ਸ਼ਰੀਕਾਂ ਨੇ ਜਾਇਦਾਦ ਹੜੱਪ ਲਈ ਜਿਸ ਕਾਰਨ
ਪੜ੍ਹਾਈ ਵਿੱਚੇ ਛੱਡ ਕੇ ਸਿੱਖਿਆ ਮਹਿਕਮੇ ਵਿੱਚ ਨੌਕਰੀ ਕਰਨੀ ਪਈ।
ਉਨ੍ਹਾਂ ਦੀਆਂ ਪ੍ਰਕਾਸ਼ਿਤ ਕਿਤਾਬਾਂ ਹਨ : “ਬਰਫ਼ਾਂ ਹੇਠ ਤੰਦੂਰ”(1996), “ਵੇਹੜੇ ਦਾ ਰੁੱਖ”(2010), “ਹਾਣ ਦੀ ਸੂਲੀ”(2012),”ਚੀਕਦਾ ਮੰਜ਼ਰ”(2017),
“ਕਮਾਲ ਕਰਦੇ ਓ ਬਾਦਸ਼ਾਹੋ”(ਪ੍ਰਕਾਸ਼ਕ ਆੱਟਮ ਆਰਟ ਪਟਿਆਲਾ ਤੇ ਸਮੁੱਚੀ ਗ਼ਜ਼ਲ ਰਚਨਾ “ਯਾਰ ਕਲੀਮਾ”(ਪ੍ਰਕਾਸ਼ਕ ਨਿਊ ਬੁੱਕ ਕੰਪਨੀ ਜਲੰਧਰ)ਨਾਮ ਹੇਠ
( ਗੁਰਮੁਖੀ ਰੂਪ ਜਸਪਾਲ ਘਈ) ਛਪ ਚੁਕੀਆਂ ਨੇ। ਹਰਮੀਤ ਵਿਦਿਆਰਥੀ, ਗੁਰਤੇਜ ਕੋਹਾਰਵਾਲਾ ਤੇ ਜਸਪਾਲ ਘਈ ਨੇ ਉਸ ਦੀ ਸ਼ਾਇਰੀ ਬਾਰੇ ਬਹੁਤ ਵਧੀਆ ਲਿਖਿਆ ਹੈ।
- ਗੁਰਭਜਨ ਗਿੱਲ