Sukhwinder Amrit ਸੁਖਵਿੰਦਰ ਅੰਮ੍ਰਿਤ

ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਰੀ ਹੈ । ਉਨ੍ਹਾਂ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਸੀ । ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਉਸ ਕਾਪੀ ਨੂੰ ਚੁੱਲ੍ਹੇ ਵਿਚ ਸਾੜ ਦਿੱਤਾ ਤੇ ਉਸਨੂੰ ਬੜੀ ਮਾਰ ਪਈ ।ਉਸਦੇ ਮਾਪਿਆਂ ਨੇ ੧੭ ਸਾਲਾਂ ਦੀ ਉਮਰ ਵਿਚ ਉਸ ਦਾ ਵਿਆਹ ਕਰ ਦਿੱਤਾ। ਸਹੁਰੇ ਪਰਿਵਾਰ ਦਾ ਮਾਹੌਲ ਵੀ ਪੇਕਿਆਂ ਤੋਂ ਵਖਰਾ ਨਹੀਂ ਸੀ, ਪਰ ਹੌਲੀ ਹੌਲੀ ਉਹਨੇ,ਆਪਣੇ ਜੀਵਨ-ਸਾਥੀ (ਅਮਰਜੀਤ) ਨੂੰ ਆਪਣੇ ਪਿਆਰ ਤੇ ਸਿਆਣਪ ਨਾਲ ਜਿੱਤ ਲਿਆ ਤੇ ਉਹ ਦੁਬਾਰਾ ਪੜ੍ਹਨ ਲੱਗ ਪਈ ਤੇ ਐਮ.ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਕਾਵਿ-ਸੰਗ੍ਰਹਿ: ਕਣੀਆਂ, ਧੁੱਪ ਦੀ ਚੁੰਨੀ, ਚਿੜੀਆਂ, ਧੂੰਆਂ, ਸਬਕ: ਗ਼ਜ਼ਲ-ਸੰਗ੍ਰਹਿ: ਸੂਰਜ ਦੀ ਦਹਿਲੀਜ਼, ਚਿਰਾਗ਼ਾਂ ਦੀ ਡਾਰ, ਪੱਤਝੜ ਵਿਚ ਪੁੰਗਰਦੇ ਪੱਤੇ, ਹਜ਼ਾਰ ਰੰਗਾਂ ਦੀ ਲਾਟ, ਪੁੰਨਿਆਂ, ਕੇਸਰ ਦੇ ਛਿੱਟੇ (ਸੰਪਾਦਿਤ) ।

Sukhwinder Amrit

Sukhwinder Amrit Punjabi Ghazlan (1)

ਸੁਖਵਿੰਦਰ ਅੰਮ੍ਰਿਤ ਪੰਜਾਬੀ ਗ਼ਜ਼ਲਾਂ (1)

Sukhwinder Amrit Punjabi Ghazlan (2)

ਸੁਖਵਿੰਦਰ ਅੰਮ੍ਰਿਤ ਪੰਜਾਬੀ ਗ਼ਜ਼ਲਾਂ (2)

Sukhwinder Amrit Punjabi Geet

ਸੁਖਵਿੰਦਰ ਅੰਮ੍ਰਿਤ ਪੰਜਾਬੀ ਗੀਤ

Punjabi Kavitavan Sukhwinder Amrit

ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਾਵਾਂ