Satgur Singh
ਸਤਗੁਰ ਸਿੰਘ

ਸਤਗੁਰ ਸਿੰਘ ਦਾ ਜਨਮ ਸ੍ਰੀ. ਮਹਿੰਦਰ ਸਿੰਘ, ਮਾਤਾ-ਸ੍ਰੀਮਤੀ ਜਸਵੰਤ ਕੌਰ ਦੇ ਘਰ ਪਿੰਡ ਨੰਗਲਾ, ਤਹਿਸੀਲ-ਲਹਿਰਾਗਾਗਾ (ਸੰਗਰੂਰ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਏ. ਪੰਜਾਬੀ (ਯੂ.ਜੀ.ਸੀ ਨੈੱਟ) ਹੈ । ਉਨ੍ਹਾਂ ਦੇ ਕਿੱਤਾ ਖੇਤਰ-ਅਧਿਆਪਨ, ਪਬਲਿਸ਼ਰ, ਟਾਈਪਿਸਟ, ਬੁੱਕ ਟਾਈਟਲ ਮੇਕਿੰਗ, ਨਾਟ-ਨਿਰਦੇਸ਼ਕ ਹਨ। ਉਨਾਂ ਦੀਆਂ ਪੁਸਤਕਾਂ ਹਨ-ਹਿੰਦ ਜਦੋਂ ਵੀ ਹਾਰਿਆ (ਲਾਇਬਰੇਰੀ ਡਾਕੂਮੈਂਟ), ਪੰਜਾਬ ਸਿਰਲੇਖ (ਪ੍ਰਾਚੀਨ ਸ਼ਬਦਿਕ ਖੋਜ ਪੁਸਤਕ), ਬੇਟੀ ਬਾਰੇ ਸਾਹ ਦੀ (ਅਣਪ੍ਰਕਾਸ਼ਿਤ ਪਰ ਮੰਚਨ ਨਾਟਕ), ਪਰਬਤ ਪੋਥੀ (ਆ ਰਹੀ ਨਵੀਂ ਸਮੀਖਿਆ ਵਿਧੀ ਦੀ ਪੁਸਤਕ) । ਅੱਜ ਕਲ੍ਹ ਉਹ ਵਿੱਦਿਆ ਰਤਨ ਕਾਲਜ ਫ਼ਾਰ ਵੁਮੈਨ, ਖੋਖਰ (ਲਹਿਰਾ ਗਾਗਾ) ਵਿਖੇ ਸਹਾਇਕ ਪੰਜਾਬੀ ਪ੍ਰੋਫੈਸਰ ਹਨ। 'ਨਵੀਂ ਸਮੀਖਿਆ ਵਿਧੀ ਉੱਤੇ ਵਿਦਿਆਰਥੀਆਂ ਵੱਲੋਂ ਕੰਮ ਕਰਵਾ ਕੇ ਇਕ ਸਮੀਖਿਆ ਮੈਗਜੀਨ ਉਨ੍ਹਾਂ ਆਪਣੇ ਕਾਲਜ ਵਿਚ ਪ੍ਰਕਾਸ਼ਿਤ ਕਰਨ ਦਾ ਸੁਭਾਗ ਪ੍ਰਾਪਤ ਕਰ ਕੀਤਾ ਹੈ।

ਪੰਜਾਬ ਸਿਰਲੇਖ (ਕਵਿਤਾ) ਸਤਗੁਰ ਸਿੰਘ

ਪੰਜਾਬੀ ਕਵਿਤਾਵਾਂ ਸਤਗੁਰ ਸਿੰਘ