Raskhan ਰਸਖਾਨ
ਰਸਖਾਨ (੧੫੪੮-੧੬੨੮) ਦਾ ਅਸਲੀ ਨਾਂ ਸੱਯਦ ਇਬਰਾਹੀਮ ਸੀ । ਉਨ੍ਹਾਂ ਦੇ ਜਨਮ ਦੇ ਸਾਲ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ । ਬਹੁਤੇ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਉਹ ਇੱਕ ਪਠਾਨ ਸਰਦਾਰ ਸਨ ਅਤੇ ਉਨ੍ਹਾਂ ਦਾ ਜਨਮ ਸਥਾਨ ਅਮਰੋਹਾ ਜਿਲ੍ਹਾ ਮੁਰਾਦਾਬਾਦ, ਉੱਤਰ ਪ੍ਰਦੇਸ਼ ਹੈ ।ਉਨ੍ਹਾਂ ਨੇ ਹਿੰਦੀ ਅਤੇ ਫਾਰਸੀ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਨੇ 'ਭਾਗਵਤ ਪੁਰਾਣ' ਦਾ ਫਾਰਸੀ ਵਿੱਚ ਅਨੁਵਾਦ ਕੀਤਾ । ਉਨ੍ਹਾਂ ਦੀ ਹਿੰਦੀ ਕਵਿਤਾ ਕ੍ਰਿਸ਼ਨ ਭਗਤੀ ਵਿੱਚ ਓਤਪ੍ਰੋਤ ਹੈ । ਉਨ੍ਹਾਂ ਦੀਆਂ ਦੋ ਰਚਨਾਵਾਂ ਸੁਜਾਨ ਰਸਖਾਨ ਅਤੇ ਪ੍ਰੇਮਵਾਟਿਕਾ ਮਿਲਦੀਆਂ ਹਨ ।