Rajinder Pardesi
ਰਾਜਿੰਦਰ ਪ੍ਰਦੇਸੀ
ਰਾਜਿੰਦਰ ਪ੍ਰਦੇਸੀ ਪੰਜਾਬੀ ਦੇ ਪ੍ਰਸਿੱਧ ਕਵੀ, ਲੇਖਕ ਅਤੇ ਸੰਪਾਦਕ ਹਨ ।
ਉਹ ਉਰਦੂ ਅਤੇ ਹਿੰਦੀ ਵਿੱਚ ਵੀ ਸਾਹਿਤ ਰਚਨਾ ਕਰਦੇ ਹਨ ।
ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ : ਅੱਖ਼ਰ ਅੱਖ਼ਰ ਤਨਹਾਈ -ਗ਼ਜ਼ਲ ਸੰਗ੍ਰਹਿ,
ਨਗ਼ਮਾ ਉਦਾਸ ਹੈ -ਕਾਵਿ ਸੰਗ੍ਰਹਿ,
ਉਦਰੇਵੇਂ ਦੀ ਬੁੱਕਲ -ਕਾਵਿ ਸੰਗ੍ਰਹਿ,
ਗੂੰਗੀ ਰੁੱਤ ਦੀ ਪੀੜ -ਗ਼ਜ਼ਲ ਸੰਗ੍ਰਹਿ,
ਗੀਤ ਕਰਨ ਅਰਜ਼ੋਈ -ਗੀਤ ਸੰਗ੍ਰਹਿ,
ਵਿੱਥ -ਨਜ਼ਮ ਸੰਗ੍ਰਹਿ,
ਅੱਗ ਤੇ ਪਾਣੀ ਨਾਲੋ ਨਾਲ -ਸੰਪਾਦਿਤ, ਸ਼ਿਅਰਾਂ ਦੀ ਪੁਸਤਕ,
ਖ਼ੁਦਾ ਹਾਫ਼ਿਜ਼ -ਉਰਦੂ ਕਾਵਿ ਸੰਗ੍ਰਹਿ,
ਸੰਦਲ ਦੀ ਖ਼ੁਸ਼ਬੋ - ਸੰਪਾਦਿਤ,
ਵਿਸ਼ਵ ਵਿਆਪੀ ਗ਼ਜ਼ਲ ਸੰਗ੍ਰਹਿ,
ਰੰਗ ਸਮੁੰਦਰੋਂ ਪਾਰ ਦੇ - ਸਫ਼ਰਨਾਮਾ, (ਛਪਣ ਅਧੀਨ),
ਯਾਰ ਭਰਾਵਾਂ ਵਰਗੇ - ਗ਼ਜ਼ਲ ਸੰਗ੍ਰਹਿ,
ਨਗ਼ਮਗੀ ਸਪਨੇ -ਹਿੰਦੀ ਗ਼ਜ਼ਲ ਸੰਗ੍ਰਹਿ,
ਉਸ ਪਾਰ ਸਮੰਦਰ ਕੇ -ਹਿੰਦੀ ਸਫ਼ਰਨਾਮਾ।