Pritam Dhanjal ਪ੍ਰੀਤਮ ਧੰਜਲ
ਪ੍ਰੀਤਮ ਧੰਜਲ ਪੰਜਾਬੀ ਅਤੇ ਉਰਦੂ ਕਵੀ ਹਨ । ਉਹ ਪਿੰਡ ਸੰਧਾਂਵਾਲ, ਸ਼ਾਹਕੋਟ, ਜਿਲ੍ਹਾ ਜਲੰਧਰ ਵਿੱਚ ਜੰਮੇ ਪਲੇ।
ਅੱਜ ਕੱਲ੍ਹ ਉਹ ਕੈਨੇਡਾ ਵਿੱਚ ਰਹਿ ਰਹੇ ਹਨ । ਉਨ੍ਹਾਂ ਕਵਿਤਾਵਾਂ ਲਿਖਣੀਆਂ ੧੯੬੩ ਵਿੱਚ ਸ਼ੁਰੂ ਕੀਤੀਆਂ ਪਰ ਮਾਪਿਆਂ
ਦੇ ਕਹਿਣ ਤੇ ਉਨ੍ਹਾਂ ਦੀ ਕਲਮ ੧੯੮੬ ਤੱਕ ਖ਼ਾਮੋਸ਼ ਰਹੀ । ਉਹ ਵਿਗਿਆਨਕ ਅਤੇ ਉਸਾਰੂ ਖ਼ਿਆਲਾਂ ਵਾਲੀ ਕਵਿਤਾ ਲਿਖਦੇ
ਹਨ । ਉਨ੍ਹਾਂ ਦੀਆਂ ਰਚਨਾਵਾਂ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ
ਹੁਣ ਤੱਕ ਸੱਤ ਰਚਨਾਵਾਂ; ਮਿਲਣ, ਸੁਚੇਤ ਸੁਪਨੇ, ਤੁਲਸੀ ਦੇ ਪੱਤਰ, ਸਤਿਅਮ ਸ਼ਿਵਮ ਸੁੰਦਰਮ, ਨ੍ਰਿਪ, ਕੱਪਣ ਅਤੇ ਨ੍ਹੇਰਾ
ਪ੍ਰਕਾਸ਼ਿਤ ਹੋ ਚੁੱਕੀਆਂ ਹਨ ।ਉਨ੍ਹਾਂ ਨੂੰ ਕੈਨੇਡਾ ਦੇ ਕੌਮੀ ਗੀਤ 'ਓ ਕੈਨੇਡਾ' ਦਾ ਪੰਜਾਬੀ ਅਨੁਵਾਦ ਕਰਨ ਲਈ ਉਥੋਂ ਦੀ ਸੰਸਦ
ਨੇ ਸਨਮਾਨਿਤ ਕੀਤਾ ਸੀ । ਉਨ੍ਹਾਂ ਨੂੰ ਕਈ ਦੇਸ਼ਾਂ ਦੀਆਂ ਸੰਸਥਾਵਾਂ ਵੱਲੋਂ ਮਾਨ-ਸਨਮਾਨ ਮਿਲ ਚੁੱਕੇ ਹਨ ।