Piara Singh Sehrai ਪਿਆਰਾ ਸਿੰਘ ਸਹਿਰਾਈ
ਪਿਆਰਾ ਸਿੰਘ ਸਹਿਰਾਈ (੧੬ ਸਤੰਬਰ ੧੯੧੫-੨੮ ਫਰਵਰੀ ੧੯੯੮) ਦਾ ਜਨਮ ਆਪਣੇ ਨਾਨਕੇ ਪਿੰਡ ਛਾਪਿਆਂ ਵਾਲੀ (ਮਾਨਸਾ) ਵਿਖੇ ਹੋਇਆ। ਉਸਦਾ ਆਪਣਾ ਪਿੰਡ ਜਿਲ੍ਹਾ ਲੁਧਿਆਣਾ ਵਿਖੇ ਕਿਲਾ ਹਾਂਸ ਹੈ। ਉਨ੍ਹਾਂ ਦੇ ਪਿਤਾ ਸਰਦਾਰ ਕੇਹਰ ਸਿੰਘ ਅਤੇ ਮਾਤਾ ਦਾ ਨਾਂ ਮਹਿੰਦਰ ਕੌਰ ਸੀ।ਉਹ ਪੰਜਾਬੀ ਦੇ ਮੋਢੀ ਪ੍ਰਗਤੀਵਾਦੀ ਕਵੀਆਂ ਵਿਚੋਂ ਹਨ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਸਹਿਰਾਈ ਪੰਛੀ (੧੯੪੦), ਤਿਲੰਗਾਨਾ ਦੀ ਵਾਰ (੧੯੫੦), ਸਮੇਂ ਦੀ ਵਾਗ (੧੯੫੧), ਮੇਰੀ ਚੋਣਵੀਂ ਕਵਿਤਾ (੧੯੫੨), ਲਗਰਾਂ (੧੯੫੪), ਰੁਣ-ਝੁਣ (੧੯੫੬), ਵਣ-ਤ੍ਰਿਣ (੧੯੭੦), ਗੁਜਰਗਾਹ (੧੯੭੯), ਬਾਤਾਂ ਵਕਤ ਦੀਆਂ (੧੯੮੫), ਵਾਰ ਮਰਜੀਵੜਿਆਂ ਦੀ, ਵਾਰ ਬੰਗਲਾ ਦੇਸ਼ ਦੀ (੧੯੮੭), ਗੀਤ ਮਰਿਆ ਨਹੀਂ ਕਰਦੇ (੧੯੮੮), ਚੋਣਵੀ ਕਵਿਤਾ (੧੯੮੮) ।