Piara Singh Kuddowal ਪਿਆਰਾ ਸਿੰਘ ਕੁੱਦੋਵਾਲ

ਪਿਆਰਾ ਸਿੰਘ ਕੁੱਦੋਵਾਲ (1955-) ਪਰਵਾਸੀ ਪੰਜਾਬੀ ਲੇਖਕ ਹਨ । ਉਹ ਕਵੀ, ਕਹਾਣੀਕਾਰ ਅਤੇ ਨਾਟਕਕਾਰ ਹਨ । ਉਨ੍ਹਾਂ ਦਾ ਜਨਮ ਜਲੰਧਰ ਜਿਲੇ ਦੇ ਪਿੰਡ ਕੁੱਦੋਵਾਲ ਵਿਚ ਲੱਖਾ ਸਿੰਘ ਠੇਕਦਾਰ ਅਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਪੰਜਾਬੀ ਅਤੇ ਉਤਰ ਪ੍ਰਦੇਸ ਤੋਂ ਹਿੰਦੀ ਦੀ ਐਮ.ਏ. ਕੀਤੀ। ਉਹ 1985 ਵਿਚ ਥਾਈਲੈਂਡ ਚਲੇ ਗਏ ਅਤੇ ਸਿੱਖ ਇੰਟਰਨੈਸ਼ਨ ਸਕੂਲ ਵਿਚ ਅਧਿਆਪਕ ਦੇ ਤੌਰ ਤੇ ਕੰਮ ਕਰਦੇ ਰਹੇ । ਫਿਰ 1995 ਵਿਚ ਉਹ ਅਮਰੀਕਾ ਚਲੇ ਗਏ ਅਤੇ 2007 ਵਿਚ ਕੈਨੇਡਾ ਜਾ ਵੱਸੇ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਮਿਆਂ ਤੋਂ ਪਾਰ (ਕਾਵਿ ਸੰਗ੍ਰਹਿ, 2009), ਸੂਰਜ ਨਹੀਂ ਮੋਇਆ (ਕਾਵਿ ਸੰਗ੍ਰਹਿ, 2014), ਬੰਦਾ ਬਹਾਦਰ (ਨਾਟਕ, 2015) ।