Nand Lal Noorpuri ਨੰਦ ਲਾਲ ਨੂਰਪੁਰੀ
Nand Lal Noorpuri (1906-1966) was born in the Noorpur village of Layallpur district of Punjab. His father was Bishan Singh and mother Hukman Devi. He wrote lyrics for many films including Mangti. He committed suicide on May 13, 1966 due to ill health and financial problems. Every notable singer has sung his songs. His books include Vangan, Changiare, Noor Parian, Jiunda Punjab, Sugat and Noorpuri De Geet.
ਨੰਦ ਲਾਲ ਨੂਰਪੁਰੀ (੧੯੦੬-੧੯੬੬) ਜਨਮ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ (ਪੰਜਾਬ) ਵਿਚ ਸਰਦਾਰ ਬਿਸ਼ਨ ਸਿੰਘ ਅਤੇ ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ । ਦਸਵੀਂ ਤੱਕ ਦੀ ਸਿਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਚੋਂ ਪ੍ਰਾਪਤ ਕੀਤੀ। ਆਪ ਨੇ ਫ਼ਿਲਮ ਮੰਗਤੀ ਦੀ ਕਹਾਣੀ, ਉਸ ਦੇ ਵਾਰਤਾਲਾਪ ਅਤੇ ਉਸ ਫ਼ਿਲਮ ਲਈ ਗੀਤ ਲਿਖੇ। ਕੁਝ ਸਮੇਂ ਲਈ ਕੋਲੰਬੀਆ ਫ਼ਿਲਮ ਕੰਪਨੀ ਲਈ ਗੀਤ ਲਿਖਦੇ ਰਹੇ।ਸਿਹਤ ਦੀ ਖ਼ਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਨ੍ਹਾਂ ਨੇ ੧੫ ਮਈ ੧੯੬੬ ਨੂੰ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ।ਆਪ ਦੀਆਂ ਰਚਨਾਵਾਂ ਹਨ : ਵੰਗਾਂ, ਜੀਉਂਦਾ ਪੰਜਾਬ, ਨੂਰ ਪਰੀਆਂ, ਚੰਗਿਆੜੇ, ਨੂਰਪੁਰੀ ਦੇ ਗੀਤ ਅਤੇ ਸੁਗਾਤ । ਸਾਰੇ ਨਾਮਵਰ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ ਹਨ ।