Maan Singh Lamba Maskeen ਮਾਨ ਸਿੰਘ ਲਾਂਬਾ ‘ਮਸਕੀਨ’
ਲਾਂਬਾ ਜੀ ਦਾ ਜਨਮ ੧੯o੫ ਸਨ ਈਸਵੀ ਦੌਲਤਾਲਾ ਜ਼ਿਲਾ ਰਾਵਲਪਿੰਡੀ ਵਿਚ ਸ: ਰਾਮ ਸਿੰਘ ਜੀ ਦੇ
ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਸਵੇਰ ਵੇਲੇ ਦਾ ਨਾਮ ਲੈਣ ਵਾਲੇ ਬੜੇ ਦੇਸ਼ ਭਗਤ ਤੇ ਪੰਥਕ
ਜਜ਼ਬਾਤ ਵਾਲੇ ਸਨ, ਜੈਤੋ ਦੇ ਮੋਰਚੇ ਵੇਲੇ ਆਪ ਅਗੇ ਅਗੇ ਸਨ, ਆਪ ਜੀ ਨੇ ਅੰਗਰੇਜ਼ਾਂ ਨਾਲ ਕਈ ਵਾਰ
ਲੋਹਾ ਲਿਆ ਸੀ। ਲਾਂਬਾ ਜੀ ਦੀ ਮੁਢਲੀ ਤਾਲੀਮ ਸੁਖੇ ਹਾਈ ਸਕੂਲ ਵਿਚ ਪਰਵਾਨ ਚੜ੍ਹੀ । ਕਵਿਤਾ ਦੀ ਰੱਬੀ
ਲਗਣ ਜਮਾਂਦਰੂ ਈ ਸੀ, ਛੋਟੇ ਹੁੰਦਿਆਂ ਈ ਕੌਮੀ ਕਵਿਤਾ ਬੋਲਣੀ ਤੇ ਸਰੋਤਿਆਂ ਨੂੰ ਠੰਡ ਪਾ ਦੇਣੀ, ਆਪ ਜੀ ਦੀ
ਕਵਿਤਾ ਵਿਚ ਹਕੀਕਤ ਤੇ ਬਿਆਨੀਆ ਰੰਗ ਹੁੰਦਾ ਸੀ, ਕਵਿਤਾ ਦਾ ਪਹਿਲਾ ‘ਇਨਾਮ ਏਸ ਨਿਕੇ ਜਿਹੇ ਕਵੀ ਨੂੰ
ਇਹ ਮਿਲਿਆ ਕਿ ਸਕੂਲ ਨੂੰ ‘ਫਾਰਖਤੀ’ ਦੇਣੀ ਪੈ ਗਈ, ਆਪ ਜੀ ਆਪਣੇ ਪਿਤਾ ਵਾਕਨ ਗੁਰੂ ਦੇ ਬਾਗ ਅਤੇ
ਜੈਤੋ ਦੇ ਮੋਰਚੇ ਵਿਚ ਜਾ ਡੱਟੇ।
ਆਪ ਨੇ ੧੯੨੪ ਵਿਚ ਪੂਰਬੀ ਅਫਰੀਕਾ ਜਾਣ ਦਾ ਇਰਾਦਾ ਕਰ ਲਿਆ, ਪਰ ਕੌਮੀ ਲਿਸਟ ਆਪ ਦੇ ਨਾਲ
ਨਾਲ ਹੀ ਗਈ। ਪਰ ਇਥੇ ਵੀ ਤੇ ਉਹੋ ਅੰਗਰੇਜ਼ੀ ਰਾਜ ਸੀ, ਕੁਝ ਦਿਨਾਂ ਬਾਅਦ ਕਲਕਤਾ ਬਰ ਤਿੰਨ ਸਾਲ
ਲਈ ਕਰ ਦਿਤੇ ਗਏ । ਜਿਥੇ ਆਪ ਕੌਮੀ ਪਰਵਾਨੇ ਸਨ ਉਥੇ ਦੇਸ਼ ਦੇ ਸੇਵਕਾਂ ਲਈ ਜਾਨ ਦੇਣ ਨੂੰ ਤਤਪਰ
ਰਹਿੰਦੇ ਸਨ । ਆਪ ਦਾ ਰਾਹੋ-ਰਸਮ ਬੰਗਾਲ ਦੇ ਇਨਕਲਾਬੀਆਂ ਨਾਲ ਹੋ ਗਿਆ, ਐਮ, ਐਨ. ਰਾਏ ਉਸ
ਵੇਲੇ ਮਕਬੂਲ ਹਸਤੀ ਸਨ, ਉਹਨਾਂ ਦੇ ਨਾਲ ਅਬਦੁਲਾ ਸਫਦਰ ਖੁਫੀਆ ਤੌਰ ਤੇ ਕਲਕਤੇ ਆਏ ਤੇ ਆਪ
ਨੇ ਲਾਂਬਾ ਜੀ ਕੋਲ ਪਨਾਹ ਲਈ - ਫੇਰ ਚੰਦਰ ਸ਼ੇਖਰ ਆਜ਼ਾਦ ਜੀ ਮਸ਼ਹੂਰ ਇਨਕਲਾਬ ਪਸੰਦ ਕਲਕਤੇ
ਆਏ ਤੇ ਉਹ ਵੀ ਲਾਂਬਾ ਜੀ ਦੇ ਕੋਲ ਠਹਿਰੇ। ਉਸ ਦੇ ਬਾਬਤ ਲਾਂਬਾ ਜੀ ਦਸਦੇ ਹਨ, “ਉਹ ਰਾਤ ਦੀਵਾਲੀ ਸੀ,
ਜਿਹੜੀ ਰਾਤ ਉਸ ਦੇਸ਼ ਭਗਤ ਨਾਲ ਜਗਮਗਾ ਉਠੀ ਸੀ - ਮੈਨੂੰ ਫਖਰ ਹੈ ਇਸ ਗਲ ਦਾ।" – ਤੇਜਾ ਸਿੰਘ ਸਾਬਰ)