Biography : Maan Singh Lamba Maskeen
ਜੀਵਨੀ : ਮਾਨ ਸਿੰਘ ਲਾਂਬਾ ‘ਮਸਕੀਨ’
ਸ: ਮਾਨ ਸਿੰਘ ਜੀ ਲਾਂਬਾ ਨਵੀਂ ਦਿਲੀ : ਤੇਜਾ ਸਿੰਘ ਸਾਬਰ
ਕਵੀਆਂ ਨਾਲ ਪਿਆਰ ਪਾਣਾ ਖਾਲਾ ਜੀ ਦਾ ਘਰ ਨਹੀਂ, ਸਗੋਂ ਬੂਹੇ ਉਤੇ ਸਫੈਦ ਹਾਥੀ ਬੰਨ ਲੈਣ ਵਾਲੀ ਗਲ ਏ, ਪਰ ਲਾਂਬਾ ਜੀ ਨੂੰ ਅਸ਼ਕੇ ਆਖਾਂਗੇ, ਜਿਹੜੇ ਇਕ ਕਵੀ ਨਾਲ ਨਹੀਂ ਨਿਭਾਈ ਆਉਂਦੇ, ਜੇ ਪਿੰਡੀ ਦਾ ਕੋਈ ਕਵੀ ਮਿਲਿਆ ਤੇ ਤਾਂ ਉਸ ਦੇ ਨਾਲ ਉਵੇਂ ਈ ਜੇ ਦਿਲੀ ਦਾ ਕੋਈ ਕਵੀ ਮਿਲਿਆ ਤੇ ਤਾਂ ਉਹਦੇ ਨਾਲ ਉਸੇ ਤਰਾਂ ਹੀ, ਅਸਲ ਵਿਚ ਲਾਂਬਾ ਸਾਹਿਬ ਦੇ ਦਿਲ ਵਿਚ ਕਵੀਆਂ ਲਈ ਦਰਦ ਹੈ । ਸੇਕ ਹੈ, ਉਹ ਇਸ ਲਈ ਕਿ ਇਹ ਜਾਣਦੇ ਹਨ ਕਿ ਕਵੀ ਦੇ ਜਜ਼ਬਾਤ ਕੀ ਨੇ, ਕਵੀ ਦੀ ਲੋੜ ਕੀ ਹੈ, ਇਹ ਗਲ ਹਰ ਇਕ ਆਦਮੀ ਨਹੀਂ ਸਮਝਦਾ, ਅਸਲ ਵਿਚ ਲਾਂਬਾ ਸਾਹਿਬ ਆਪ ਵੀ ਕਵੀਆਂ ਵਿਚੋਂ ਇਕ ਸਨ, ਆਪ ਜੀ ਦਾ ਤਖਲਸ ‘ਮਸਕੀਨ ਇਸ ਗਲ ਦੀ ਸ਼ਹਾਦਤ ਦੇਂਦਾ ਏ ਕਿ ਆਪ ਕਵੀ ਸਨ, ਇਹ ਗਲ ਮਸਕੀਨ ਜੀ ਨੇ ਚਿਰ ਹੋਇਆ ਏ, ਚੰਗੀ ਤਰਾਂ ਜਾਣ ਲਈ ਸੀ ਕਿ ਕਵੀ ਹੋਣਾ ਸੂਲਾਂ ਦੀ ਸੇਜ ਤੇ ਲੇਟਣਾ ਏ, ਸੋ ਇਕ ਗਲੋਂ ਤੇ ਨੰਗਾ ਹੀ ਹੋਇਆ ਕਿ ਕਵੀ ਬਨਣ ਨਾਲੋਂ ਇਕ ਕਾਰ ਵਿਹਾਰੀ ਕਵੀ ਬਨਣਾ ਬੇਹਤਰ ਏ, ਕਿਉਂਕਿ ਹੁਣ ਅਸੀਂ ਇਨ੍ਹਾਂ ਨੂੰ “ਟਾਇਰਾਂ ਦੇ ਬਾਦਸ਼ਾਹ' ਬੜੇ ਫਖਰ ਨਾਲ ਕਹਿੰਦੇ ਹਾਂ, ਫੇਰ ਤੇ ਇਹ ਸਾਡੇ ਹਾਰ ਈ ਕਵੀ ਹੁੰਦੇ ?
ਲਾਂਬਾ ਜੀ ਦਾ ਜਨਮ ੧੯o੫ ਸਨ ਈਸਵੀ ਦੌਲਤਾਲਾ ਜ਼ਿਲਾ ਰਾਵਲਪਿੰਡੀ ਵਿਚ ਸ: ਰਾਮ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਸਵੇਰ ਵੇਲੇ ਦਾ ਨਾਮ ਲੈਣ ਵਾਲੇ ਬੜੇ ਦੇਸ਼ ਭਗਤ ਤੇ ਪੰਥਕ ਜਜ਼ਬਾਤ ਵਾਲੇ ਸਨ, ਜੈਤੋ ਦੇ ਮੋਰਚੇ ਵੇਲੇ ਆਪ ਅਗੇ ਅਗੇ ਸਨ, ਆਪ ਜੀ ਨੇ ਅੰਗਰੇਜ਼ਾਂ ਨਾਲ ਕਈ ਵਾਰ ਲੋਹਾ ਲਿਆ ਸੀ।
ਲਾਂਬਾ ਜੀ ਦੀ ਮੁਢਲੀ ਤਾਲੀਮ ਸੁਖੇ ਹਾਈ ਸਕੂਲ ਵਿਚ ਪਰਵਾਨ ਚੜ੍ਹੀ । ਕਵਿਤਾ ਦੀ ਰੱਬੀ ਲਗਣ ਜਮਾਂਦਰੂ ਈ ਸੀ, ਛੋਟੇ ਹੁੰਦਿਆਂ ਈ ਕੌਮੀ ਕਵਿਤਾ ਬੋਲਣੀ ਤੇ ਸਰੋਤਿਆਂ ਨੂੰ ਠੰਡ ਪਾ ਦੇਣੀ, ਆਪ ਜੀ ਦੀ ਕਵਿਤਾ ਵਿਚ ਹਕੀਕਤ ਤੇ ਬਿਆਨੀਆ ਰੰਗ ਹੁੰਦਾ ਸੀ, ਕਵਿਤਾ ਦਾ ਪਹਿਲਾ ‘ਇਨਾਮ ਏਸ ਨਿਕੇ ਜਿਹੇ ਕਵੀ ਨੂੰ ਇਹ ਮਿਲਿਆ ਕਿ ਸਕੂਲ ਨੂੰ ‘ਫਾਰਖਤੀ’ ਦੇਣੀ ਪੈ ਗਈ, ਆਪ ਜੀ ਆਪਣੇ ਪਿਤਾ ਵਾਕਨ ਗੁਰੂ ਦੇ ਬਾਗ ਅਤੇ ਜੈਤੋ ਦੇ ਮੋਰਚੇ ਵਿਚ ਜਾ ਡੱਟੇ।
ਆਪ ਜੀ ਦੀਆਂ ਹੋਰ ਵੀ ਕਵਿਤਾਵਾਂ ਹਕੀਕਤ ਦੇ ਰੰਗ ਵਿਚ ਰੰਗੀਆਂ ਹੋਈਆਂ ਸਨ ਪਰ ਆਪ ਜੀ ਦੀ ਇਹ ਕਵਿਤਾ ਤੇ ਬੱਚੇ ਬੱਚੇ ਦੀ ਜ਼ਬਾਨ ਤੇ ਚੜ੍ਹ ਗਈ। “ਚੜ ਜਾਓ ਮੇਰੇ ਭਾਈ, ਗੱਡੀ ਗੰਗ ਸਰ ਚਲੀ ਜੇ ।
ਆਪ ਦੀ ਕਵਿਤਾ ਵਿਚ ਜੋਸ਼ ਸੀ, ਵਲਵਲਾ ਸੀ, ਆਪ ਨੂੰ ਚਾਰ ਵਾਰ ਜੇਲ੍ਹ ਵਿਚ ਜਾਣਾ ਪਿਆ।
ਆਪ ਨੇ ੧੯੨੪ ਵਿਚ ਪੂਰਬੀ ਅਫਰੀਕਾ ਜਾਣ ਦਾ ਇਰਾਦਾ ਕਰ ਲਿਆ, ਪਰ ਕੌਮੀ ਲਿਸਟ ਆਪ ਦੇ ਨਾਲ ਨਾਲ ਹੀ ਗਈ। ਆਪ ਨੂੰ ਅੰਗਰੇਜ਼ ਨੇ ਫਤਵਾ ਦਿਤਾ ਕਿ ਇਹ ਬੜਾ ਖਤਰਨਾਕ ਆਦਮੀ ਏ, ਇਸ ਦੀ ਨਿਗਰਾਨੀ ਸਖਤ ਰਖੀ ਜਾਵੇ, ਬਸ ਇਹਨਾਂ ਹਾਲਾਤਾਂ ਵਿਚ ਕਿਸ ਤਰਾਂ ਵਿਕ ਸਕਦੇ ਸਨ, ਉਥੋਂ ਕਲਕਤੇ ਆ ਬਿਰਾਜੇ, ਇਕ ਜਰਮਨੀ ਕੰਪਨੀ ਵਿਚ, ਪਰ ਇਥੇ ਵੀ ਤੇ ਉਹੋ ਅੰਗਰੇਜ਼ੀ ਰਾਜ ਸੀ, ਕੁਝ ਦਿਨਾਂ ਬਾਅਦ ਕਲਕਤਾ ਬਰ ਤਿੰਨ ਸਾਲ ਲਈ ਕਰ ਦਿਤੇ ਗਏ । | ਜਿਥੇ ਆਪ ਕੌਮੀ ਪਰਵਾਨੇ ਸਨ ਉਥੇ ਦੇਸ਼ ਦੇ ਸੇਵਕਾਂ ਲਈ ਜਾਨ ਦੇਣ ਨੂੰ ਤਤਪਰ ਰਹਿੰਦੇ ਸਨ । ਆਪ ਦਾ ਰਾਹੋ-ਰਸਮ ਬੰਗਾਲ ਦੇ ਇਨਕਲਾਬੀਆਂ ਨਾਲ ਹੋ ਗਿਆ, ਐਮ, ਐਨ. ਰਾਏ ਉਸ ਵੇਲੇ ਮਕਬੂਲ ਹਸਤੀ ਸਨ, ਉਹਨਾਂ ਦੇ ਨਾਲ ਅਬਦੁਲਾ ਸਫਦਰ ਖੁਫੀਆ ਤੌਰ ਤੇ ਕਲਕਤੇ ਆਏ ਤੇ ਆਪ ਨੇ ਲਾਂਬਾ ਜੀ ਕੋਲ ਪਨਾਹ ਲਈ - ਫੇਰ ਚੰਦਰ ਸ਼ੇਖਰ ਆਜ਼ਾਦ ਜੀ ਮਸ਼ਹੂਰ ਇਨਕਲਾਬ ਪਸੰਦ ਕਲਕਤੇ ਆਏ ਤੇ ਉਹ ਵੀ ਲਾਂਬਾ ਜੀ ਦੇ ਕੋਲ ਠਹਿਰੇ। ਉਸ ਦੇ ਬਾਬਤ ਲਾਂਬਾ ਜੀ ਦਸਦੇ ਹਨ, “ਉਹ ਰਾਤ ਦੀਵਾਲੀ ਸੀ, ਜਿਹੜੀ ਰਾਤ ਉਸ ਦੇਸ਼ ਭਗਤ ਨਾਲ ਜਗਮਗਾ ਉਠੀ ਸੀ - ਮੈਨੂੰ ਫਖਰ ਹੈ ਇਸ ਗਲ ਦਾ।'
ਲਾਂਬਾ ਜੀ ਗੁਰਦਵਾਰਾ ਜਗਤ ਸੁਧਾਰ ਦੇ ਕੁਝ ਦੇਰ ਸੈਕਟਰੀ ਭੀ ਰਹੇ ਹਨ, ਉਥੋਂ ਦੇ ਅਕਾਲੀ ਦਲ ਦੇ ਔਹਦੇਦਾਰ ਰਹੇ ਹਨ ਤੇ ਹੁਣ ਲਾਂਬਾ ਜੀ ਆਪਣਾ ਕਾਰੋਬਾਰ ਜਿਹੜਾ ਲਾਂਬਾ ਟਰੇਡਿੰਗ ਕੰਪਨੀ ੯ ਆਤਸ਼ ਮੁਕਰਜੀ ਰੋਡ ਕਲਕਤਾ ਨਾਂ ਹੇਠ ਕਲਕਤੇ ਬੜੀ ਸ਼ਾਨ ਨਾਲ ਚਲ ਰਿਹਾ ਹੈ ਅਤੇ ਕਾਰੋਬਾਰ ਨੂੰ ਵਡੇ ਲੜਕੇ ਸ: ਸੇਵਕ ਸਿੰਘ ਜੀ ਤੇ ਤਿੰਨਾਂ ਹੋਰਨਾਂ ਨੇ ਸੰਭਾਲਿਆ ਹੋਇਆ ਹੈ ਤੇ ਪਟਨਾ ਸਾਹਿਬ ਵਿਖੇ ਵੀ ਏਸ ਨਾਂ ਥਲੇ ਕੰਮ ਚਲ ਰਿਹਾ ਏ । ਆਪ ਅਜ ਕਲ ਡੀਫੈਂਸ ਕਾਲੋਨੀ ਨਵੀਂ ਦਿੱਲੀ ਵਿਚ ਰਹਿੰਦੇ ਹਨ, ਆਪ ਇਸ ਵਕਤ ਸੀ ਗੁਰੂ ਸਿੰਘ ਸਭਾ ਡੀਫੈਂਸ ਕਾਲੋਨੀ ਨਵੀਂ ਦਿਲੀ ਦੇ ਪ੍ਰਧਾਨ ਹਨ ।
(ਪੰਜਾਬੀ ਪਤਵੰਤੇ – ਤੇਜਾ ਸਿੰਘ ਸਾਬਰ)