Kuljeet Kaur Ghazal ਕੁਲਜੀਤ ਕੌਰ ਗ਼ਜ਼ਲ

ਕੁਲਜੀਤ ਕੌਰ ਗ਼ਜ਼ਲ (੨੮ ਅਗਸਤ, ੧੯੭੯-) ਆਸਟ੍ਰੇਲੀਆ ਰਹਿਣ ਵਾਲੇ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਨ੍ਹਾਂ ਦਾ ਜਨਮ ਪਿਤਾ ਸ. ਨਿਰਮਲ ਸਿੰਘ ਕਾਹਲੋਂ ਅਤੇ ਮਾਤਾ ਸ੍ਰੀਮਤੀ ਕੁਲਵੰਤ ਕੌਰ ਕਾਹਲੋਂ ਦੇ ਘਰ ਪਿੰਡ ਤਲਵੰਡੀ ਖੁੰਮਨ, ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ । ਉਨ੍ਹਾਂ ਦੀਆਂ ਰਚਨਾਵਾਂ ਹਨ: ਤਰੇਲ ਜਿਹੇ ਮੋਤੀ (ਗ਼ਜ਼ਲ-ਸੰਗ੍ਰਹਿ ) ੨੦੦੬, ੨੦੧੩, ਦਿਲ ਕਰੇ ਤਾਂ ਖਤ ਲਿਖੀਂ (ਖ਼ਤਾਂ ਦੀ ਪੁਸਤਕ ) ੨੦੧੦, ਰਾਗ ਮੁਹੱਬਤ (ਕਾਵਿ-ਸੰਗ੍ਰਹਿ ) ੨੦੧੩, ਇਹ ਪਰਿੰਦੇ ਸਿਆਸਤ ਨਹੀਂ ਜਾਣਦੇ (ਗ਼ਜ਼ਲ ਸੰਗ੍ਰਹਿ) ੨੦੧੮ । ਉਨ੍ਹਾਂ ਦੇ ਸਾਹਿਤਕ ਗੁਰੂ ਸਰਦਾਰ ਪੰਛੀ ਜੀ ਹਨ ।

ਪੰਜਾਬੀ ਕਵਿਤਾਵਾਂ ਕੁਲਜੀਤ ਕੌਰ ਗ਼ਜ਼ਲ