Biography : Kuljeet Kaur Ghazal

ਸੰਖੇਪ ਜਾਣਕਾਰੀ : ਕੁਲਜੀਤ ਕੌਰ ਗ਼ਜ਼ਲ

ਨਾਂ: ਕੁਲਜੀਤ ਕੌਰ ਗ਼ਜ਼ਲ
ਪਿਤਾ ਦਾ ਨਾਂ:ਸ. ਨਿਰਮਲ ਸਿੰਘ ਕਾਹਲੋਂ
ਮਾਤਾ ਦਾ ਨਾਂ :ਸ੍ਰੀਮਤੀ ਕੁਲਵੰਤ ਕੌਰ ਕਾਹਲੋਂ
ਪਤੀ ਦਾ ਨਾਂ:ਮਿਸਟਰ ਮਾਈਕਲ ਲੈਸਲੀ
ਬੇਟੀ: ਆਸ਼ਨਾ ਕੌਰ ਤੇ ਅਕਾਸ਼ਨੀ- ਰੋਜ਼ ਕੌਰ
ਪੱਕੀ ਸਹੇਲੀ: ਰਾਜ
ਪਿੰਡ: ਤਲਵੰਡੀ ਖੁੰਮਨ
ਡਾਕ:ਪਾਖਰਪੁਰਾ
ਜਿਲਾ: ਅੰਮ੍ਰਿਤਸਰ 143502
ਜਨਮ ਮਿਤੀ : 28 ਅਗਸਤ, 1979
ਜਨਮ ਸਥਾਨ: ਤਲਵੰਡੀ ਖੁੰਮਨ
ਤਿੰਨ ਭੈਣਾਂ ਇੱਕ ਭਰਾ
ਰਿਹਾਇਸ਼ : ਵਿਕਟੋਰੀਆ, ਆਸਟ੍ਰੇਲੀਆ (Citizen of Australia)

ਦੁਨਿਆਵੀ ਵਿਦਿਆ: B.A, M.A ਪੰਜਾਬੀ (ਖਾਲਸਾ ਕਾਲਜ ਅਮ੍ਰਿਤਸਰ ), B.Ed (D.A.V ਕਾਲਜ ਅੰਮ੍ਰਿਤਸਰ ), E.T.T, S.L.E.T (ਜੰਮੂਯੂਨੀਵਰਸਿਟੀ), U.G.C (ਭਾਰਤ), ਹਾਸਪੀਟੈਲਿਟੀ ਸਟੱਡੀ (ਆਸਟ੍ਰੇਲੀਆ), ਨਰਸਿੰਗ ਡਿਪਲੋਮਾ ਅਤੇ ਡਿਗਰੀ (ਆਸਟ੍ਰੇਲੀਆ )
ਸਾਹਿਤਕ ਸ਼ੁਰੂਆਤ: ਸਕੂਲ ਵਿਚ ਪੜ੍ਹਦਿਆਂ
ਸਾਹਿਤਕ ਗੁਰੂ: ਸਰਦਾਰ ਪੰਛੀ ਜੀ

ਤਰੇਲ ਜਿਹੇ ਮੋਤੀ (ਗ਼ਜ਼ਲਸੰਗ੍ਰਹਿ ) 2006, 2013
ਦਿਲ ਕਰੇ ਤਾਂ ਖਤ ਲਿਖੀਂ (ਖ਼ਤਾਂ ਦੀ ਪੁਸਤਕ ) 2010
ਰਾਗ ਮੁਹੱਬਤ (ਕਾਵ- ਸੰਗ੍ਰਹਿ ) 2013
ਇਹ ਪਰਿੰਦੇ ਸਿਆਸਤ ਨਹੀਂ ਜਾਣਦੇ (ਗ਼ਜ਼ਲ ਸੰਗ੍ਰਹਿ) 2018

ਲਿਖਾਈ ਛਪਾਈ :ਤਕਰੀਬਨ ਹਰ ਪੰਜਾਬੀ ਅਖਬਾਰ ਤੇ ਪਰਚੇ ਵਿਚ ਛਪ ਚੁੱਕੀ ਹੈ
ਮਨਪਸੰਦ ਕਵੀ: ਆਪਣੇ ਦਸ ਗੁਰੂ
ਮਨਪਸੰਦ ਪੁਸਤਕ: ਸ੍ਰੀ ਗੁਰੂ ਗਰੰਥ ਸਾਹਿਬ
ਮਨਪਸੰਦ ਥਾਂ: ਮਾਪਿਆਂ ਦਾ ਤਲਵੰਡੀ ਖੁੰਮਨ ਵਾਲਾ ਘਰ
ਸਾਹਿਤਕ ਚੇਟਕ ਕਿਥੋਂ ਲੱਗਾ: ਸੁਪਨੇ ਵਰਗੇ ਬਚਪਨ ਦੇ ਬੀਤ ਜਾਣ ਦੀ ਉਦਾਸੀ ਤੋਂ ਤੇ ਚੜ੍ਹਦੀ ਜਵਾਨੀ ਵਿਚ ਸਮਾਜਿਕ ਉਤਰਾਹ- ਚੜਾਅ ਨਾਲ ਦੋ ਚਾਰ ਹੁੰਦਿਆਂ

ਸਾਹਿਤਿਕ ਸਹਿਯੋਗੀ: ਪੰਜਾਬੀ ਪਾਠਕ, ਸਰਦਾਰ ਪੰਛੀ, ਮੇਰੇ ਮਾਤਾ ਪਿਤਾ, ਮੇਰੇ ਵੀਰ ਗੁਰਪ੍ਰੀਤ ਸਿੰਘ ਕਾਹਲੋਂ ਤੇ ਹਰਪ੍ਰੀਤ ਸਿੰਘ ਕਾਹਲੋਂ, ਮੇਰੇ ਮਾਪਿਆਂ ਦੀਆਂ ਜਾਈਆਂ ਹਰਿੰਦਰ ਕੌਰ ਤੇ ਮਲਕੀਅਤ ਕੌਰ, ਸ. ਮੋਤਾ ਸਿੰਘ ਸਰਾਏ, ਗੁਰਚਰਨ ਕੌਰ ਕੋਚਰ, ਜਸਵੀਰ ਰਾਣਾ, ਜਤਿੰਦਰ ਹਾਂਸ, ਮੁਹੰਮਦ ਯਾਸੀਨ ਤੇ ਹੋਰ ਬਹੁਤ ਸਾਰੇ ਪਿਆਰੇ ਲੋਕ (ਸਭ ਦਾ ਨਾਂ ਲਿਖਣਾ ਮੁਸ਼ਕਿਲ ਹੈ)
ਜ਼ਿੰਦਗੀ ਵਿੱਚ ਵੱਡਾ ਬਦਲਾਵ: 2007 ਵਿੱਚ ਘਰ ਛੱਡ ਕੇ ਆਸਟ੍ਰੇਲੀਆ ਆਉਣਾ
ਬਾਹਰ ਆ ਕੇ ਕੀ ਖੱਟਿਆ: ਸਮਾਜਿਕ ਤੇ ਆਰਥਿਕ ਆਜ਼ਾਦੀ, ਬਰਾਬਰਤਾ, ਪਿਆਰ, ਮੁਹੱਬਤ, ਜੀਵਨ ਜਾਚ, ਹੱਕ ਸੱਚ ਲਈ ਲੜ੍ਹਨ ਦੀ ਹਿੰਮਤ, ਵੱਖਰੇ- ਵੱਖਰੇ ਸਭਿਆਚਾਰਾਂ ਦੀ ਜਾਣਕਾਰੀ
ਬਾਹਰ ਆ ਕੇ ਕੀ ਗੁਆਇਆ: ਸਾਹਿਤਿਕ ਚੇਤਨਾ, ਸਾਹਿਤਿਕ ਸਮਾਜ, ਜਨਮ ਭੂਮੀ ਦਾ ਸਾਥ, ਪਰਿਵਾਰਕ ਬੰਧਨ, ਅਪਣਾਪਨ, ਸ਼ਬਦ ਭੰਡਾਰ ਤੇ ਸਮਾਂ
ਜ਼ਿੰਦਗੀ ਦੀ ਸਭ ਤੋਂ ਵਧੀਆ ਘਟਨਾ: ਵਿਆਹ ,ਪਤੀ ਦੇ ਰੂਪ ਵਿਚ ਇੱਕੋ-ਇੱਕ ਰੂਹਾਨੀ ਦੋਸਤ ਦਾ ਮਿਲਣਾ
ਜ਼ਿੰਦਗੀ ਦੀ ਸਭ ਤੋਂ ਬੁਰੀ ਘਟਨਾ: ਪਿਛਲੇ ਦਸ ਸਾਲ ਤੋਂ ਸਾਹਿਤ ਰਚਨਾ ਤੋਂ ਵਾਂਝੇ ਰਹਿਣਾ
ਸਭ ਤੋਂ ਵੱਡੀ ਕਮਜ਼ੋਰੀ: ਗੁੱਸਾ, ਜਿੱਦੀ ਹੋਣਾ, ਆਪਣੇ ਆਪ ਤੇ ਕਾਬੂ ਨਾ ਕਰ ਸਕਣਾ
ਸਭ ਤੋਂ ਵੱਡਾ ਗੁਣ: ਔਰਤ ਹੋਣਾ
ਪਸੰਦ: ਚੜ੍ਹਦਾ ਸੂਰਜ
ਨਾ-ਪਸੰਦ: ਡੁੱਬਦਾ ਸੂਰਜ

ਮੇਰਾ ਸੁਭਾਅ: ਮੈਂ ਗੱਲਾਂ ਕਰਨ ਵਿੱਚ ਵਿਸ਼ਵਾਸ਼ ਨਹੀਂ ਰੱਖਦੀ, ਕੰਮ ਕਰਨ ਵਿੱਚ ਯਕੀਨ ਰੱਖਦੀ ਹਾਂ, ਬਹੁਤੇ ਦੋਸਤ ਨਹੀਂ ਬਣਾਉਂਦੀ, ਹਮੇਸ਼ਾਂ 'ਸੇਈ ਪਿਆਰੇ ਮੇਲ ਜਿਹਨਾਂ ਮਿਲਿਆਂ ਤੇਰਾ ਨਾਂ ਚਿੱਤ ਆਵੇ' ਵਰਗੀ ਅਰਦਾਸ ਕਰਦੀ ਹਾਂ, ਸਿਰਫ ਰੱਬ ਤੇ ਯਕੀਨ ਰੱਖਦੀ ਹਾਂ, ਬਹੁਤ ਭਾਵੁਕ ਹਾਂ, ਇਸ ਲਈ ਛੋਟੀ ਸੋਚ ਵਾਲੇ ਲੋਕਾਂ ਤੋਂ ਦੂਰ ਰਹਿੰਦੀ ਹਾਂ

ਤਜੁਰਬੇ ਦੇ ਅਧਾਰ ਤੇ ਨਿੱਜੀ ਮਾਨਤਾ: ਬੰਦਾ ਜਾਂ ਔਰਤ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਆਪਣਾ ਅਸਲੀ ਰੂਪ ਵਿਖਾ ਜਾਂਦਾ ਹੈ, ਜਿਹੜਾ ਆਦਮੀ ਕਿਸੇ ਔਰਤ ਜਾਂ ਮਜ਼ਲੂਮ ਦੀ ਬੇਜਤੀ ਕਰੇ ਜਾਂ ਉਸਤੇ ਬਿਨਾ ਵਜ੍ਹਾ ਹੱਥ ਚੁੱਕੇ, ਉਹ ਇੱਜਤ ਕਰਾਉਣ ਦਾ ਵੀ ਹੱਕਦਾਰ ਨਹੀਂ
ਜੀਵਨ ਦੀ ਇੱਛਾ: ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਵਧਦੇ- ਫੁੱਲਦੇ ਦੇਖਣਾ
ਸ਼ੌਂਕ: ਘੁੰਮਣਾ ਫਿਰਨਾ, ਹਾਸੇ ਵਾਲੀਆਂ ਫ਼ਿਲਮਾਂ ਦੇਖਣਾ, ਹਸਦੀਆਂ ਰੂਹਾਂ ਦੀ ਸੰਗਤ ਕਰਨਾ, ਪਾਲਤੂ ਜਾਨਵਰ ਰੱਖਣੇ
ਵਰਤਮਾਨ ਰੁਝੇਵੇਂ: ਪੰਜਾਬੀ ਸੱਥ ਮੈਲਬਰਨ, ਆਸਟ੍ਰੇਲੀਆ ਦੀ ਸਥਾਪਨਾ ਤੇ ਸੰਚਾਲਨਾ

ਕਮੇਟੀ ਮੈਂਬਰ (The Victorian Sikh Gurduaras Council steering committee to prevent family violence in Victoria, Australia)

ਸੁਨੇਹੇ: ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਪਿਆਰ ਕਰੋ, ਆਪਣੇ ਹੱਕਾਂ ਲਈ ਲੜਨਾ ਸਿੱਖੋ, ਧੀਆਂ ਨਾਲ ਪਿਆਰ ਕਰੋ, ਸਾਹਿਤ ਵਿਚ ਈਰਖਾ ਨਾ ਲਿਆਵੋ, ਮਰਦ ਹੋ ਤਾਂ ਮਰਦਾਂ ਵਾਂਗ ਜੀਓ ਤੇ ਔਰਤ ਦੀ ਇੱਜਤ ਕਰੋ, ਝੂਠੀਆਂ ਫੜਾਂ ਨਾ ਮਾਰੋ, ਜ਼ਿੰਦਗੀ ਬਹੁਤ ਛੋਟੀ ਹੈ, ਜੀਓ ਤੇ ਜੀਉਣ ਦਿਓ
ਧੰਨਵਾਦ
ਕੁਲਜੀਤ ਕੌਰ ਗ਼ਜ਼ਲ
+61 431872235
Email: punjabiheart@yahoo.com.au ਵਿਕਟੋਰੀਆ, ਆਸਟ੍ਰੇਲੀਆ

  • ਮੁੱਖ ਪੰਨਾ : ਕਾਵਿ ਰਚਨਾਵਾਂ, ਕੁਲਜੀਤ ਕੌਰ ਗ਼ਜ਼ਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ