Prof. Karamjit Kaur Kishanwal ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
ਕਰਮਜੀਤ ਕੌਰ ਕਿਸ਼ਾਂਵਲ (੧੦ ਅਕਤੂਬਰ-੧੯੭੭-) ਦਾ ਜਨਮ ਮੋਗਾ (ਪੰਜਾਬ) ਵਿਖੇ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ : ਐਮ. ਏ. (ਪੰਜਾਬੀ);ਐਮ. ਐਸੀ. (ਆਈ. ਟੀ.) ਬੀ.ਐੱਡ. ; ਨੈੱਟ ਕੁਆਲੀਫਾਇਡ ਹੈ । ਅੱਜ ਕੱਲ੍ਹ ਆਪ ਪੰਜਾਬੀ ਦੇ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ । ਇਨ੍ਹਾਂ ਦੀਆਂ ਰਚਨਾਵਾਂ ਹਨ : ਸੁਣ ਵੇ ਮਾਹੀਆ (ਕਾਵਿ-ਸੰਗ੍ਰਹਿ ), ਸਿਰਜਣਹਾਰੀਆਂ (ਨਾਰੀ ਕਾਵਿ ਉੱਤੇ ਸੰਪਾਦਿਤ ਕਾਰਜ), ਗਗਨ ਦਮਾਮੇ ਦੀ ਤਾਲ (ਕਾਵਿ-ਸੰਗ੍ਰਹਿ ), ਸਿੱਖ ਕਿਓਂ ਰੁਲਦੇ ਜਾਂਦੇ ਨੀ (ਲੇਖਾਂ ਦਾ ਸੰਪਾਦਿਤ ਕਾਰਜ) । ਇਸ ਤੋਂ ਇਲਾਵਾ ਆਪ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਸਮਾਜਿਕ, ਰਾਜਨੀਤਿਕ ਅਤੇ ਕੌਮਾਂਤਰੀ ਮਸਲਿਆਂ ਉੱਤੇ ਆਰਟੀਕਲ ਲਿਖਦੇ ਰਹਿੰਦੇ ਹਨ ।