Kamaljit Kaur Kamal ਕਮਲਜੀਤ ਕੌਰ ਕਮਲ
ਕਮਲਜੀਤ ਕੌਰ ਕਮਲ ਦਾ ਜਨਮ (੦੨ ਅਕਤੂਬਰ ੧੯੭੭-) ਲੁਧਿਆਣਾ (ਪੰਜਾਬ) ਵਿਖੇ ਹੋਇਆ ।
ਉਨ੍ਹਾਂ ਦੀ ਵਿੱਦਿਅਕ ਯੋਗਤਾ ਐਮ.ਏ.(ਪੰਜਾਬੀ ਅਤੇ ਇਤਿਹਾਸ), ਬੀ.ਐਡ. ਅਤੇ ਸੀ.ਟੈਟ. ਕੁਆਲੀਫਾਈਡ ਹੈ ।
ਅੱਜ ਕੱਲ੍ਹ ਆਪ ਬਤੌਰ ਪੰਜਾਬੀ ਅਧਿਆਪਕ ਕੰਮ ਕਰ ਰਹੇ ਹਨ । ਉਨ੍ਹਾਂ ਦੀ ਪਹਿਲੀ ਰਚਨਾ ਫੁੱਲ ਤੇ ਕੁੜੀਆਂ
(ਕਾਵਿ-ਸੰਗ੍ਰਹਿ) ਹੈ ਅਤੇ ਸਿਰਜਣਹਾਰੀਆਂ (ਨਾਰੀ ਕਾਵਿ ਸੰਗ੍ਰਹਿ) ਵਿੱਚ ਉਨ੍ਹਾਂ ਦੀਆਂ ਤਿੰਨ ਕਵਿਤਾਵਾਂ ਸ਼ਾਮਿਲ ਹਨ ।
ਇਸ ਤੋਂ ਇਲਾਵਾ ਆਪ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਲਘੂ ਕਹਾਣੀਆਂ ਅਤੇ ਆਰਟੀਕਲ ਵੀ ਵੱਖ-ਵੱਖ
ਅਖਬਾਰਾਂ ਅਤੇ ਰਸਾਲਿਆਂ ਵਿੱਚ ਲਿਖਦੇ ਰਹਿੰਦੇ ਹਨ ।