ਜੋਗਿੰਦਰ ਬਾਹਰਲਾ ਪੰਜਾਬ ਦੀ ਲੋਕ ਲਹਿਰ ਲਈ ਕੰਮ ਕਰਨ ਵਾਲਾ ਪੰਜਾਬੀ ਨਾਟਕਰਮੀ, ਕਵੀ ਅਤੇ ਨਾਟਕਕਾਰ ਸਨ।
ਉਹ ਗੁਰਸ਼ਰਨ ਸਿੰਘ ਅਤੇ ਹਰਨਾਮ ਸਿੰਘ ਨਰੂਲਾ ਵਰਗੇ ਅਨੇਕਾਂ ਨਾਟਕਰਮੀਆਂ ਦਾ ਪ੍ਰੇਰਨਾਸਰੋਤ ਸਨ।
ਉਹਨਾਂ ਦੀਆਂ ਪੁਸਤਕਾਂ ਹਨ : ਧਰਤੀ ਦੇ ਬੋਲ (੧੯੬੪), ਚਿਣਗਾਂ ਦੀ ਮੁੱਠੀ।
ਉਹਨਾਂ ਦੇ ਜੀਵਨ ਸੰਬੰਧੀ ਕਿਤਾਬ : 'ਜੋਗਿੰਦਰ ਬਾਹਰਲਾ : ਜੀਵਨ ਗਾਥਾ' (ਲੇਖਕ : ਇੰਦਰਜੀਤ ਨੰਦਨ)।
'ਪੰਜਾਹਵਿਆਂ, ਵਿੱਚ ਜਦੋਂ ਅਜੇ ਦੇਸ਼ ਨਵਾਂ-ਨਵਾਂ ਅਜ਼ਾਦ ਹੋਇਆ ਸੀ ਅਤੇ ਲੋਕਾਂ ਨੂੰ ਅਜ਼ਾਦੀ ਤੋਂ ਆਪਣੀ ਗਰੀਬੀ ਧੋਤੇ ਜਾਣ ਦੀਆਂ ਹਜ਼ਾਰਾਂ ਆਸਾਂ ਸਨ
ਪਰ ਛੇਤੀਂ ਹੀ ਸਿਆਣੇ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਸੀ ਕਿ ਇਸ ਜ਼ਹਾਲਤ ਨੇ ਅਜ਼ਾਦੀ ਵਿੱਚ ਵੀ ਉਨ੍ਹਾਂ ਲੋਕਾਂ ਦਾ ਖਹਿੜਾ ਨਹੀਂ ਛੱਡਣਾ, ਤਾਂ ਮੱਦਹਾਲੀ ਦੀ
ਦੂਸਰੀ ਅਜ਼ਾਦੀ ਲਈ ਛੇਤੀਂ ਹੀ ਸੱਠਵਿਆਂ ਵਿੱਚ ਕੁਝ ਜਥੇਬੰਦੀਆਂ ਨੇ ਗਰੀਬ ਕਿਸਾਨਾਂ, ਮਜ਼ਦੂਰਾਂ ਨੂੰ ਲਾਮਵੰਦ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਫਲਸਰੂਪ ਉਸ
ਸਮੇਂ ਸਮਾਜ ਵਿੱਚ ਚੇਤਨਾ ਰੱਖਣ ਵਾਲੇ ਲੋਕਾਂ ਨੇ ਭਟਕੇ ਲੋਕਾਂ ਦੀ ਅਗਵਾਈ ਕੀਤੀ। ਕਈ ਲੋਕ-ਪੱਖੀ ਅਤੇ ਕਮਿਉਨਿਸਟ ਪਾਰਟੀਆਂ ਅੱਗੇ ਆਈਆਂ ਜਿਨ੍ਹਾਂ ਨੇ
ਸਮਾਜਿਕ, ਰਾਜਨੀਤਕ ਅਤੇ ਕਲਾ ਰਾਹੀਂ ਆਪਣਾ ਯੋਗਦਾਨ ਪਾਉਣ ਸ਼ੁਰੂ ਕੀਤਾ। ਇਸ ਸਮੇਂ ਵਿੱਚ ਜੋਗਿੰਦਰ ਬਾਹਰਲਾ ਵੀ ਇੱਕ ਰੰਗਕਰਮੀ ਦੇ ਤੌਰ ‘ਇਪਟਾ’
ਲਹਿਰ ਦਾ ਸਰਗਰਮ ਕਾਰਕੁਨ ਬਣਕੇ ਆਪਣੀ ਕਲਾ ਰਾਹੀਂ ਸੰਘਰਸ਼ੀ-ਮੁਹਾਜ਼ਾਂ ਉਪਰ ਆਪਣੀ ਲੋਕਪੱਖੀ-ਕਲਾ ਨਾਲ ਯੋਗਦਾਨ ਪਾ ਕੇ ਆਪਣੀ ਪਛਾਣ ਬਣਾ ਚੁੱਕਾ ਸੀ।' - ਪ੍ਰੋ. ਤਲਵਿੰਦਰ ਮੰਡ