Jaswinder ਜਸਵਿੰਦਰ
ਜਸਵਿੰਦਰ ਸਿੰਘ (੧੫ ਦਸੰਬਰ ੧੯੫੬) ਦਾ ਜਨਮ ਕਲਾਲਵਾਲਾ, ਜਿਲ੍ਹਾ ਬਠਿੰਡਾ (ਪੰਜਾਬ) ਵਿਖੇ ਪਿਤਾ
ਸਰਦਾਰ ਭਗਵੰਤ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ ਦੇ ਪਰਿਵਾਰ ਵਿੱਚ ਹੋਇਆ । ਉਹ ਪੰਜਾਬੀ ਦੇ
ਗ਼ਜ਼ਲਗੋ ਹਨ। ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ਅਗਰਬੱਤੀ ਨੂੰ 'ਭਾਰਤੀ ਸਾਹਿਤ ਅਕਾਦਮੀ' ਦਾ ਅਵਾਰਡ ਦਿੱਤਾ
ਗਿਆ। ਉਹ ਕਿੱਤੇ ਵਜੋਂ ਇੰਜੀਨੀਅਰ ਹਨ। ਰੋਪੜ ਥਰਮਲ ਪਲਾਂਟ ਵਿਖੇ ਲੱਗਪਗ ਤੀਹ ਸਾਲ ਉਨ੍ਹਾਂ ਨੌਕਰੀ
ਕੀਤੀ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਸਨਮਾਨਿਆ ਜਾ ਚੁੱਕਿਆ ਹੈ ।
ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ਹਨ: ਕਾਲੇ ਹਰਫ਼ਾਂ ਦੀ ਲੋਅ (੧੯੯੬), ਕੱਕੀ ਰੇਤ ਦੇ ਵਰਕੇ (੨੦੦੨) ਅਤੇ ਅਗਰਬੱਤੀ (੨੦੧੧) ।