Jarnail Singh Arshi ਜਰਨੈਲ ਸਿੰਘ ਅਰਸ਼ੀ
ਜਰਨੈਲ ਸਿੰਘ ਅਰਸ਼ੀ (੪ ਅਕਤੂਬਰ ੧੯੨੫-੧੪ ਜਨਵਰੀ ੧੯੫੧) ਦੇਸ਼ ਭਗਤ, ਕਵੀ ਅਤੇ ਨਿਧੜਕ ਪੱਤਰਕਾਰ ਸਨ ।
ਉਨ੍ਹਾਂ ਦਾ ਜਨਮ ਸ. ਹਰਨਾਮ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਰਛੀਨ (ਲੁਧਿਆਣਾ) ਵਿਖੇ ਹੋਇਆ ।
ਉਨ੍ਹਾਂ ਨੇ ੧੫ ਜੂਨ ੧੯੩੯ ਨੂੰ ਲਾਹੌਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣ ਕੇ ਆਜ਼ਾਦੀ ਦਾ
ਪਰਵਾਨਾ ਬਣਨ ਦੀ ਸੋਚ ਧਾਰੀ ਅਤੇ ਆਖਰੀ ਸਾਹਾਂ ਤੱਕ ਲੋਕਪੱਖੀ ਮੋਰਚਿਆਂ ਲਈ ਲੜਦੇ ਰਹੇ। ਢਾਈ ਸਾਲ
ਤੱਕ ਉਹ ਹਫ਼ਤਾਵਾਰੀ ਅਖ਼ਬਾਰ 'ਲਲਕਾਰ' ਵੀ ਪ੍ਰਕਾਸ਼ਿਤ ਕਰਦੇ ਰਹੇ। ਕ੍ਰਾਂਤੀਕਾਰੀ ਕਵਿਤਾਵਾਂ ਦੀ ਪੁਸਤਕ
'ਲਲਕਾਰ' ਉਨ੍ਹਾਂ ਦੀ ਰਚਨਾ ਹੈ। ਉਨ੍ਹਾਂ ਦੀਆਂ ਹੋਰ ਵੀ ਅਣਛਪੀਆ ਕਵਿਤਾਵਾਂ ਦੱਸੀਆਂ ਜਾਂਦੀਆਂ ਹਨ ।