Rajkavi Inderjit Singh Tulsi ਰਾਜ ਕਵੀ ਇੰਦਰਜੀਤ ਸਿੰਘ ਤੁਲਸੀ

ਰਾਜ ਕਵੀ ਇੰਦਰਜੀਤ ਸਿੰਘ ਤੁਲਸੀ (2 ਅਪਰੈਲ 1926 - 1984) ਪੰਜਾਬੀ ਅਤੇ ਹਿੰਦੀ ਦੇ ਕਵੀ ਅਤੇ ਗੀਤਕਾਰ ਸਨ। ਇਨ੍ਹਾਂ ਦਾ ਜਨਮ ਕਾਨ੍ਹਾ ਕਾਛਾ, ਲਾਹੌਰ (ਬਰਤਾਨਵੀ ਪੰਜਾਬ) ਵਿੱਚ ਫ਼ਾਰਸੀ ਕਵੀ ਮੂਲ ਸਿੰਘ ਦੇ ਘਰ ਹੋਇਆ ਸੀ।
ਇਹ 2 ਸਾਲ ਦੀ ਉਮਰ ਦੇ ਸਨ, ਜਦ ਇਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਨ੍ਹਾਂ ਦਾ ਪਾਲਣ ਪੋਸ਼ਣ ਇਨ੍ਹਾਂ ਦੀ ਮਾਤਾ ਸਰਦਾਰਨੀ ਬਸੰਤ ਕੌਰ ਨੇ ਕੀਤਾ।
ਭਾਰਤ ਦੀ ਵੰਡ ਬਾਅਦ, ਇੰਦਰਜੀਤ ਸਿੰਘ ਤੁਲਸੀ ਨੂੰ ਰੇਲਵੇ ਵਿੱਚ ਨੌਕਰੀ ਮਿਲ ਗਈ ਅਤੇ ਇਹ ਆਪਣੀ ਪਤਨੀ ਸਮੇਤ ਫਿਰੋਜ਼ਪੁਰ ਨੂੰ ਚਲੇ ਗਏ। ਇੱਕ ਰੇਲਵੇ ਜਸ਼ਨ ਦੇ ਲਈ ਕਵਿਤਾ ਦਾ ਉੱਚਾਰਨ ਕਰਦੇ ਹੋਏ, ਇਨ੍ਹਾਂ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਉਦੋਂ ਦੇ ਰੇਲ ਮੰਤਰੀ ਜੀਵਨ ਰਾਮ ਨੇ, ਇਨ੍ਹਾਂ ਨੂੰ ਇੱਕ ਤਰੱਕੀ ਦੇ ਦਿੱਤੀ ਅਤੇ ਇਨ੍ਹਾਂ ਦੀ ਬਦਲੀ ਦਿੱਲੀ ਕਰ ਦਿੱਤੀ।
1955 ਵਿੱਚ ਇਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਵਲੋਂ ਪੰਜਾਬ ਦੇ ਰਾਜ ਕਵੀ ਵਜੋਂ ਸਨਮਾਨਿਤ ਕੀਤਾ ਗਿਆ ਸੀ।
ਪੰਡਿਤ ਜਵਾਹਰ ਲਾਲ ਨਹਿਰੂ ਵੀ ਇਨ੍ਹਾਂ ਦੀ ਕਵਿਤਾ ਤੋਂ ਬਹੁਤ ਹੀ ਪ੍ਰਭਾਵਿਤ ਸਨ। 1966 ਵਿੱਚ ਇਨ੍ਹਾਂ ਨੂੰ ਕਲਾ ਅਤੇ ਸਾਹਿਤ ਦੇ ਲਈ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਨ੍ਹਾਂ ਦੀਆਂ ਪੁਸਤਕਾਂ ਹਨ : ਸੁਰ-ਸ਼ਿੰਗਾਰ (1961) ਵਿੱਚ, ਪਰਮ ਪੁਰਖ : ਗੁਰੂ ਨਾਨਕ ਪਾਤਸ਼ਾਹ (ਗੁਰੂ ਨਾਨਕ ਦੇਵ ਦੇ ਜੀਵਨ ਉੱਪਰ ਆਧਾਰਿਤ ਮਹਾਂ ਕਾਵਿ, 1970), ਬਾਦਸ਼ਾਹ ਦਰਵੇਸ਼, ਗੋਬਿੰਦਾਇਣ।

Rajkavi Inderjit Singh Tulsi

ਸੁਰ-ਸ਼ਿੰਗਾਰ : ਇੰਦਰਜੀਤ ਸਿੰਘ ਤੁਲਸੀ

ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ : ਇੰਦਰਜੀਤ ਸਿੰਘ ਤੁਲਸੀ