Harmanjit ਹਰਮਨ ਜੀਤ
ਹਰਮਨ ਜੀਤ ਸਿੰਘ (ਜਨਮ: 27 ਜੂਨ 1991-) ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ । ਹਰਮਨ ਦਾ ਜਨਮ ਪਿੰਡ ਖਿਆਲਾ ਕਲਾਂ ਜਿਲ੍ਹਾ ਮਾਨਸਾ (ਪੰਜਾਬ) ਵਿੱਚ ਹੋਇਆ ਸੀ । ਉਨ੍ਹਾਂ ਨੂੰ 22 ਜੂਨ 2017 ਨੂੰ ਉਨ੍ਹਾਂ ਦੀ ਰਚਨਾ ਰਾਣੀ ਤੱਤ ਲਈ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਮਿਲਿਆ ਹੈ । ਇਸ ਵੇਲੇ ਉਹ ਬਤੌਰ ਪ੍ਰਾਇਮਰੀ ਸਕੂਲ ਅਧਿਆਪਕ ਆਪਣੀ ਸੇਵਾ ਨਿਭਾ ਰਹੇ ਹਨ ।
