Harbhajan Singh Hundal ਹਰਭਜਨ ਸਿੰਘ ਹੁੰਦਲ
ਹਰਭਜਨ ਸਿੰਘ ਹੁੰਦਲ (ਜਨਮ ੧੯੩੪-) ਦਾ ਜਨਮ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ । ਉਹ ਪੰਜਾਬੀ ਦੇ ਪ੍ਰਤਿਬੱਧ ਕਵੀ ਬਹੁ-ਪੱਖੀ ਲੇਖਕ ਹਨ ।
ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦੇ ਹਨ । ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਮੰਨਦੇ ਹਨ ।
ਉਨ੍ਹਾਂ ਨੇ ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ । ੧੯੯੨ ਤੋਂ ਉਹ ਤ੍ਰੈਮਾਸਿਕ ਰਸਾਲੇ
'ਚਿਰਾਗ਼' ਦਾ ਸੰਪਾਦਨ ਕਰ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਰਚਨਾਵਾਂ: ਮਾਰਗ (1965) , ਅਸਲ ਗੱਲ (1974), ਕਾਲੇ ਦਿਨ (1978), ਜੇਲ੍ਹ ਅੰਦਰ
ਜੇਲ੍ਹ (1982), ਚਾਨਣ ਦਾ ਸਰਨਾਵਾਂ (1986), ਅੱਗ ਦਾ ਬੂਟਾ (1986), ਸਤਲੁਜ ਦਾ ਸਰਨਾਵਾਂ (1993), ਜੰਗਨਾਮਾ ਪੰਜਾਬ (1994), ਰੰਗ ਆਪੋ ਆਪਣਾ (2000),
ਮੇਰੇ ਸਮਕਾਲੀ ਕਵੀ (2002 ), ਕਵਿਤਾ ਦੀ ਤਲਾਸ (2003), ਕਵੀਆਂ ਦੇ ਅੰਗ ਸੰਗ (2004), ਸੰਨ ਸੰਤਾਲੀ ਦੇ ਦਿਨ (2007), ਨਜ਼ਰਬੰਦੀ ਦੇ ਦਿਨ (2007),
ਕਵਿਤਾ ਦੇ ਰੂ-ਬਰੂ (2007), ਮੇਰੀ ਗ਼ਜ਼ਲ (2010), ਸਿਤਾਰਿਆਂ ਦੀ ਸੱਥ (2011); ਅਨੁਵਾਦ: ਪਾਬਲੋ ਨੇਰੂਦਾ ਚੋਣਵੀਂ ਕਵਿਤਾ, ਨਾਜ਼ਿਮ ਹਿਕਮਤ ਚੋਣਵੀਂ ਕਵਿਤਾ,
ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼, ਸੰਪਾਦਨ: ਬਾਬਾ ਨਜਮੀ ਦੀ ਚੋਣਵੀਂ ਕਵਿਤਾ, ਸਫਰਨਾਮਾ, ਕੰਧ ਉਹਲੇ ਪ੍ਰਦੇਸ਼ (1999); ਜੀਵਨੀ: ਚਿਤਰਕਾਰ ਜਰਨੈਲ ਸਿੰਘ,
ਸਾਹਿਤਿਕ ਸ੍ਵੈ-ਜੀਵਨੀ, ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ; ਹੋਰ: ਦੋਸਤੀਨਾਮਾ (2005) ।