Guru Nanak Dev Ji
ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਦੇਵ ਜੀ (੧੫ ਅਪਰੈਲ ੧੪੬੯–੨੨ ਸਿਤੰਬਰ ੧੫੩੯) ਸਿਖ ਧਰਮ ਦੇ ਬਾਨੀ ਸਨ ।
ਉਨ੍ਹਾਂ ਦਾ ਜਨਮ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਹੋਇਆ, ਜੋ ਕਿ ਪਾਕਿਸਤਾਨ ਦੇ
ਸ਼ੇਖੂਪੁਰੇ ਜਿਲ੍ਹੇ ਵਿੱਚ ਹੈ ।ਉਨ੍ਹਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਬੇਦੀ (ਮਹਿਤਾ ਕਾਲੂ) ਅਤੇ ਮਾਤਾ
ਤ੍ਰਿਪਤਾ ਜੀ ਸਨ ।ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਸਨ ।ਉਨ੍ਹਾਂ ਦਾ ਵਿਆਹ ਮਾਤਾ ਸੁਲੱਖਣੀ ਜੀ
ਨਾਲ ਹੋਇਆ ।ਉਨ੍ਹਾਂ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸਨ ।੧੫੦੪ ਵਿੱਚ ਉਹ
ਬੀਬੀ ਨਾਨਕੀ ਜੀ ਨਾਲ ਸੁਲਤਾਨ ਪੁਰ ਲੋਧੀ ਚਲੇ ਗਏ, ਜਿੱਥੇ ਉਨ੍ਹਾਂ ਨੇ ਕੁਝ ਚਿਰ ਨਵਾਬ ਦੌਲਤ ਖਾਂ ਲੋਧੀ
ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ।ਉਨ੍ਹਾਂ ਨੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਚਾਰ ਲੰਬੀਆਂ
ਯਾਤਰਾਵਾਂ (ਉਦਾਸੀਆਂ) ਵੀ ਕੀਤੀਆਂ ।ਉਨ੍ਹਾਂ ਨੇ ਕੁਲ ੯੪੭ ਸ਼ਬਦਾਂ ਦੀ ਰਚਨਾ ਕੀਤੀ ।ਉਨ੍ਹਾਂ ਦੀਆਂ ਪ੍ਰਮੁੱਖ
ਰਚਨਾਵਾਂ ਜਪੁ ਜੀ ਸਾਹਿਬ, ਸਿਧ ਗੋਸਟਿ, ਆਸਾ ਦੀ ਵਾਰ, ਦਖਣੀ ਓਅੰਕਾਰ ਆਦਿ ਹਨ ।