Gurdev Singh Maan ਗੁਰਦੇਵ ਸਿੰਘ ਮਾਨ
ਗੁਰਦੇਵ ਸਿੰਘ ਮਾਨ (੪ ਦਸੰਬਰ ੧੯੧੮ – ੧੪ ਜੂਨ ੨੦੦੪) ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਸਨ। ਉਨ੍ਹਾਂ ਦਾ ਜਨਮ 22 ਸਤੰਬਰ 1919 ਨੂੰ ਮਾਤਾ ਬਸੰਤ ਕੌਰ, ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ।
ਉਨ੍ਹਾਂ ਦਾ ਨਾਂ ਪ੍ਰਸਿੱਧ ਸਟੇਜੀ ਕਵੀਆਂ ਵਿੱਚ ਆਉਂਦਾ ਹੈ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਸ਼ਾਮਲ ਹਨ:
ਕਵਿਤਾ ਅਤੇ ਗੀਤ: ਜੱਟੀ ਦੇਸ ਪੰਜਾਬ ਦੀ, ਮਾਨ-ਸਰੋਵਰ, ਸੂਲ ਸੁਰਾਹੀ, ਮਹਿਫਲ ਮਿੱਤਰਾਂ ਦੀ, ਹੀਰ ਰਾਂਝਾ, ਪੀਂਘਾਂ, ਨਵੇਂ ਗੀਤ, ਉਸਾਰੂ ਗੀਤ;
ਬਾਲ ਸਾਹਿਤ: ਪੰਜਾਬ ਦੇ ਮੇਲੇ, ਤਿਉਹਾਰਾਂ ਦੇ ਗੀਤ;
ਮਹਾਂ-ਕਾਵਿ: ਤੇਗ਼ ਬਹਾਦਰ ਬੋਲਿਆ, ਚੜ੍ਹਿਆ ਸੋਧਣ ਧਰਤ ਲੋਕਾਈ, ਹੀਰ;
ਗੀਤ ਸੰਗ੍ਰਹਿ: ਮਾਣ ਜਵਾਨੀ ਦਾ, ਫੁੱਲ ਕੱਢਦਾ ਫੁਲਕਾਰੀ, ਜੱਟ ਵਰਗਾ ਯਾਰ, ਸਤਸੰਗ ਦੋ ਘੜੀਆਂ, ਮੈਂ ਅੰਗਰੇਜ਼ੀ ਬੋਤਲ, ਮਾਂ ਦੀਏ ਰਾਮ ਰੱਖੀਏ;
ਵਾਰਤਕ ਸੰਗ੍ਰਹਿ: ਕੁੰਡਾ ਖੋਲ੍ਹ ਬਸੰਤਰੀਏ, ਰੇਡੀਓ ਰਗੜਸਤਾਨ;
ਵਿਅੰਗ: ਹਾਸ-ਵਿਅੰਗ ਦਰਬਾਰ;
ਸ਼ਬਦ-ਚਿੱਤਰ: ਚਿਹਨ ਚਿੱਤਰ;
ਵਾਰਤਕ: ਦਾਤਾ ਤੇਰੇ ਰੰਗ, ਸੋ ਪ੍ਰਭ ਨੈਣੀਂ ਡਿੱਠਾ;
ਨਾਵਲ: ਅਮਾਨਤ;
ਨਾਟਕ: ਕੱਠ ਲੋਹੇ ਦੀ ਲੱਠ, ਰਾਹ ਤੇ ਰੋੜੇ।