Gurdeep ਗੁਰਦੀਪ
ਗੁਰਦੀਪ ਪਿੰਡ ਰੇਸ਼ਮ ਮਾਜਰੀ, ਜ਼ਿਲਾ ਦੇਹਰਾਦੂਨ (ਉਤਰਾਖੰਡ) ਦੇ ਰਹਿਣ ਵਾਲੇ; ਪੰਜਾਬੀ ਦੇ ਜਾਣੇ ਪਛਾਣੇ ਸ਼ਾਇਰ ਹਨ ।
ਉਨ੍ਹਾਂ ਨੇ ਗ਼ਜ਼ਲਾਂ ਹੀ ਜ਼ਿਆਦਾ ਲਿਖੀਆਂ ਹਨ । ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਲੈਅ ਤੇ ਰਵਾਨਗੀ ਹੈ । ਉਰਦੂ ਸ਼ਬਦਾਵਲੀ ਵੀ
ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਵੇਖਣ ਨੂੰ ਮਿਲਦੀ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਆਪਣੇ ਪਲ', 'ਵਸਲ 'ਤੇ ਹਿਜਰੋਂ ਪਰੇ', 'ਦਰਦ ਦਾਮਨ-ਦਾਮਨ', 'ਧੜਕਣਾਂ ਨੂੰ ਖ਼ਤ',
'ਸ਼ੇਅਰ ਅਰਜ਼ ਹੈ', 'ਮਹਿਫਲ ਮਹਿਫਲ' ਸ਼ਾਮਿਲ ਹਨ ।