ਗੁਰਦੀਪ ਸਿੰਘ ਸੈਣੀ ਦੀ ਗ਼ਜ਼ਲ ਪੜ੍ਹਦਿਆਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕੇ ਉਸ ਦੀ ਸ਼ਾਇਰੀ ਕਾਲਪਨਿਕ ਨਾ ਹੋ ਕੇ ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵਾਂ ਦਾ ਅਹਿਸਾਸ ਹੈ।
ਸ਼ਿੱਦਤੀ ਅਹਿਸਾਸ ਦੁਆਰਾ ਜ਼ਿੰਦਗੀ ਦੇ ਹੰਢਾਏ ਦੁਖਾਂਤਕ ਅਨੁਭਵ ਜਦੋਂ ਵੇਦਨਾ ਬਣਦਿਆਂ ਕਾਵਿ ਦਾ ਜਜ਼ਬਾ ਉਗਮਦਾ ਹੈ ਤਾਂ ਸ਼ਾਇਰੀ ਦੀ ਸਿਰਜਣਾ ਸੁੱਤੇ ਸਿੱਧ ਹੀ ਜਨਮ ਧਰ ਲੈਂਦੀ ਹੈ
'ਤੇ ਏਸੇ ਨੂੰ ਇਲਹਾਮ ਦੀ ਸ਼ਾਇਰੀ ਵੀ ਕਿਹਾ ਜਾਂਦਾ ਹੈ। - ਜਗਦੀਸ਼ ਰਾਣਾ