Deepak Jaitoi ਦੀਪਕ ਜੈਤੋਈ
ਦੀਪਕ ਜੈਤੋਈ (੧੮ ਅਪਰੈਲ,੧੯੨੫-੧੨ ਫ਼ਰਵਰੀ ੨੦੦੫) ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ
ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਂ ਸ. ਗੁਰਚਰਨ ਸਿੰਘ ਸੀ, ਦੀਪਕ ਜੈਤੋਈ ਉਨ੍ਹਾਂ ਦਾ ਸਾਹਿਤਕ ਨਾਂ ਸੀ ।'ਮੁਜਰਮ ਦਸੂਹੀ' ਨੂੰ ਉਨ੍ਹਾਂ ਨੇ
ਆਪਣਾ ਉਸਤਾਦ ਧਾਰਿਆ।ਉਹ ਉਸਤਾਦ ਕਵੀ ਸਨ ਤੇ ੩੫੦ ਦੇ ਕਰੀਬ ਉਨ੍ਹਾਂ ਦੇ ਸ਼ਾਗਿਰਦ ਹਨ ।ਉਨ੍ਹਾਂ ਨੇ ਗਰੀਬੀ ਝੱਲੀ ਪਰ ਕਿਸੇ ਅੱਗੇ ਹੱਥ ਨਹੀਂ
ਅੱਡਿਆ ।ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ: ਦੀਪਕ ਦੀ ਲੌ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਦੀ ਅਦਾ, ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਕੀ ਹੈ, ਗ਼ਜ਼ਲ ਦਾ ਬਾਂਕਪਨ,
ਮਾਡਰਨ ਗ਼ਜ਼ਲ ਸੰਗ੍ਰਹਿ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਦੀਵਾਨੇ-ਦੀਪਕ, ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ), ਸਾਡਾ ਵਿਰਸਾ, ਸਾਡਾ ਦੇਸ਼, ਮਾਲਾ ਕਿਉਂ
ਤਲਵਾਰ ਬਣੀ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ), ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ),
ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ), ਇਬਾਦਤ (ਸਾਰੀਆਂ ਗ਼ਜ਼ਲਾਂ ਦਾ ਗ਼ਜ਼ਲ-ਸੰਗ੍ਰਹਿ), ਪੱਖੀ ਘੁੰਗਰੂਆਂ ਵਾਲੀ (ਗੀਤ-ਸੰਗ੍ਰਹਿ) ।