Chatar Singh Bir ਚਤਰ ਸਿੰਘ ਬੀਰ
ਚਤਰ ਸਿੰਘ ਬੀਰ (27 ਅਗਸਤ 1925-2001) ਦਾ ਜਨਮ ਮਾਤਾ ਰਤਨ ਕੌਰ
ਪਿਤਾ ਕਰਮ ਸਿੰਘ ਦੇ ਘਰ ਪਿੰਡ ਚਤਾਲਾ, ਤਰਨਤਾਰਨ ਵਿਖੇ ਹੋਇਆ । ਪਹਿਲਾਂ
ਆਪਣਾ ਕਾਰੋਬਾਰ ਕੀਤਾ ਤੇ ਬਾਅਦ ਵਿਚ ਦਿੱਲੀ ਵਿਖੇ ਸਕੂਲ ਅਧਿਆਪਕ ਰਹੇ ।
ਉਨ੍ਹਾਂ ਦੀ ਕਵਿਤਾ ਇਨਸਾਨੀ ਜ਼ਿੰਦਗੀ ਦੇ ਬਹੁਤ ਨੇੜੇ ਹੈ। ਸੌਖੀ, ਸਰਲ ਤੇ ਸਭ ਨੂੰ ਸਮਝ
ਆਉਣ ਵਾਲੀ ਹੈ। ਰਸ, ਰੁਮਾਂਸ ਤੇ ਰੌਚਕਤਾ ਇਸ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਕਲਾ ਪੱਖੋਂ ਵੀ
ਉਨ੍ਹਾਂ ਨੇ ਕਈ ਕਾਵਿ ਰੂਪਾਂ ਦਾ ਪ੍ਰਯੋਗ ਕੀਤਾ ਹੈ- ਗੀਤ, ਗ਼ਜ਼ਲ, ਕਵਿਤਾ, ਸਤਵਾਰੇ,
ਪਰ ਬੀਰ ਕਾਵਿ ਦੀ ਮੁੱਖ ਗੱਲ ਸੁਹਿਰਦਤਾ ਹੈ । ਕਾਵਿ ਪੁਸਤਕਾਂ: ਝਾਂਜਰ ਛਣਕ ਪਈ (1954),
ਡੁੱਬਦੇ ਪੱਥਰ ਤਾਰੇ (1972), ਮੈਂ ਵੀ ਹਾਜ਼ਰ ਹਾਂ (1983), ਅਸੀਂ ਕੌਣ ਹਾਂ (1987) ਅਤੇ ਸਿਫ਼ਤ ਸਲਾਹ
(1995) ਵਿਚ ਛਪੀ ।