Bushra Naaz ਬੁਸ਼ਰਾ ਨਾਜ਼

ਪਾਕਿਸਤਾਨ ਦੇ ਇਤਿਹਾਸਕ ਸ਼ਹਿਰ ਲਾਇਲਪੁਰ (ਹੁਣ ਫੈਸਲਾਬਾਦ) ਚ 10 ਜੁਲਾਈ 1973 ਨੂੰ ਹਮੀਦਾ ਬੀਬੀ ਦੀ ਕੁਖੋਂ ਜਨਾਬ ਅਬਦੁਰ ਰਹਿਮਾਨ ਦੇ ਘਰ ਜਨਮੀ , ਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਅਸਲੀ ਨਾਮ ਬਚਪਨ ਵੇਲੇ ਮਾਪਿਆਂ ਨੇ ਬੁਸ਼ਰਾ ਇਕਬਾਲ ਰੱਖਿਆ ਸੀ ਪਰ ਸ਼ਾਇਰੀ ਨੇ ਉਸ ਨੂੰ ਨਾਜ਼ ਕਰ ਦਿੱਤਾ। ਪੰਜਾਬ ਕਾਲਿਜ ਆਫ਼ ਕਾਮਰਸ ਫੈਸਲਾਬਾਦ ਤੋਂ ਬੀ ਕਾਮ ਪਾਸ ਬੁਸ਼ਰਾ ਨਾਮਵਰ ਡਰੈੱਸ ਡੀਜ਼ਾਈਨਰ ਹੈ ਅਤੇ ਇਸ ਖੇਤਰ ਵਿੱਚ ਉਹ ਬਦੇਸ਼ਾਂ ਚ ਵੀ ਨਾਮਣਾ ਖੱਟ ਚੁਕੀ ਹੈ।
ਜਨਾਬ ਮੁਹੰਮਦ ਇਕਬਾਲ ਸਾਹਿਬ ਨਾਲ ਵਿਆਹੀ , ਇੱਕ ਪੁੱਤਰ ਤੇ ਤਿੰਨ ਧੀਆਂ ਦੀ ਮਾਂ ਬੁਸ਼ਰਾ ਨਾਜ਼ ਘਰ ਪਰਿਵਾਰ ਲਈ ਜ਼ੁੰਮੇਵਾਰ ਸਵਾਣੀ ਹੈ। ਲਿਖਣਾ ਪੜ੍ਹਨਾ ਉਸ ਦੇ ਸ਼ੌਕ ਦਾ ਹਿੱਸਾ ਹੈ। ਪੰਜਾਬੀ ਵਿੱਚ ਸ਼ਾਇਰੀ ਦੀਆ ਦੋ ਕਿਤਾਬਾਂ ਪੰਜਾਬੀ ਵਿੱਚ ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ ਅੱਗੇ ਛਪ ਚੁਕੀਆਂ ਨੇ। ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁਕਾ ਹੈ। ਉਰਦੂ ਵਿੱਚ ਵੀ ਉਸ ਦਾ ਇੱਕ ਸੰਗ੍ਰਹਿ ਇਲਹਾਮ ਛਪ ਚੁਕਾ ਹੈ। ਭਾਰਤ, ਬਹਿਰੀਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਹੋਏ ਕਵੀ ਦਰਬਾਰਾਂ ਵਿੱਚ ਉਹ ਹਿੱਸਾ ਲੈ ਚੁਕੀ ਹੈ। ਇਸ ਸਾਲ 2022 ਵਿੱਚ ਉਸ ਦੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਣ ਲਈ ਤਿਆਰ ਨੇ। ਔਰਤ ਸ਼ਕਤੀਕਰਨ ਨਾਲ ਸਬੰਧਿਤ ਲਾਇਲਪੁਰ ਦੀਆਂ ਕਈ ਸਵੈ ਸੇਵੀ ਜਥੇਬੰਦੀਆਂ ਦੀ ਉਹ ਮੈਂਬਰ ਤੇ ਉੱਘੀ ਕਾਰਕੁਨ ਹੈ।
ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਉਸ ਦਾ ਕਥਨ ਹੈ ਕਿ ਆਪਣੇ ਘਰ ਵਿੱਚ ਪੰਜਾਬੀ ਦੀ ਸਰਦਾਰੀ ਤੋਂ ਸਾਨੂੰ ਸਭ ਨੂੰ ਅੱਗੇ ਵਧਣਾ ਪਵੇਗਾ। ਸਾਲ ਚ ਇੱਕ ਦਿਨ ਮਾਂ ਬੋਲੀ ਦਿਹਾੜਾ ਮਨਾ ਕੇ ਅਸੀਂ ਰਸਮ ਤਾਂ ਪੂਰੀ ਕਰ ਲੈਂਦੇ ਹਾਂ ਪਰ ਲੋੜਵੰਦੇ ਨਤੀਜੇ ਨਹੀਂ ਹਾਸਲ ਕਰ ਸਕਦੇ। ਸਾਨੂੰ ਹਰ ਰੋਜ਼ ਹਰ ਵਿਅਕਤੀ ਨੂੰ ਇਸ ਦਿਸ਼ਾ ਵੱਲ ਤੁਰਨ ਤੇ ਸਰਗਰਮ ਹੋਣ ਦੀ ਲੋੜ ਹੈ। ਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਆਪਣੀ ਸੱਸ ਤੋਂ ਸਿੱਖੀ ਹੈ। ਮੇਰੀ ਸੱਸ ਆਪਣੇ ਪਰਿਵਾਰ ਚ ਸਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ ਚ ਗੱਲ ਕਰਦੀ ਸੀ। ਉਸ ਤੋਂ ਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ।
29 ਦਸੰਬਰ ਨੂੰ ਉਹ ਕਰਤਾਰਪੁਰ ਸਾਹਿਬ(ਪਾਕਿਸਤਾਨ) ਚ ਹੋਏ ਪਹਿਲੇ ਗੈਰ ਰਸਮੀ ਇੰਡੋ ਪਾਕਿ ਕਵੀ ਦਰਬਾਰ ਵਿੱਚ ਸ਼ਾਮਿਲ ਹੋਈ। ਉਸ ਦੀ ਵਿਸ਼ਵ ਅਮਨ ਤਾਂਘ ਤੇ ਹਿੰਦ ਪਾਕਿ ਸਾਂਝ ਸਾਨੂੰ ਸਭ ਨੂੰ ਬਹੁਤ ਪ੍ਰਭਾਵਤ ਕਰ ਗਈ। ਮੈਨੂੰ ਮਾਣ ਹੈ ਕਿ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰੇਰਨਾ ਨਾਲ ਕਰਵਾਏ ਇਸ ਕਵੀ ਦਰਬਾਰ ਵਿੱਚ ਪਾਕਿਸਤਾਨ ਵੱਲੋਂ ਬੁਸ਼ਰਾ ਨਾਜ਼ ਕੋਂ ਇਲਾਵਾ ਬਾਬਾ ਨਜਮੀ, ਅਫ਼ਜ਼ਲ ਸਾਹਿਰ,ਅੰਜੁਮ ਸਲੀਮੀ, ਬਾਬਾ ਗੁਲਾਮ ਹੁਸੈਨ ਨਦੀਮ,ਸਾਨੀਆ ਸ਼ੇਖ, ਮੁਨੀਰ ਹੋਸ਼ਿਆਰਪੁਰੀਆ ਤੋਂ ਇਲਾਵਾ ਡਾਃ ਸੁਲਤਾਨਾ ਬੇਗਮ, ਡਾਃ ਨਵਜੋਤ ਕੌਰ, ਮਨਜਿੰਦਰ ਧਨੋਆ ਦੇ ਨਾਲ ਮੈਂ ਵੀ ਸ਼ਾਮਿਲ ਸਾਂ। ਪੰਜਾਬੀ ਲਹਿਰ ਯੂ ਟਿਊਬ ਚੈਨਲ ਵਾਸਤੇ ਇਸ ਨੂੰ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਰੀਕਾਰਡ ਕੀਤਾ ਜਿਸ ਨੂੰ ਹਜ਼ਾਰਾਂ ਸਰੋਤੇ ਸੁਣ ਤੇ ਮਾਣ ਚੁਕੇ ਹਨ। -ਗੁਰਭਜਨ ਗਿੱਲ।

ਬੰਦਾ ਮਰ ਵੀ ਸਕਦਾ ਏ : ਬੁਸ਼ਰਾ ਨਾਜ਼

  • ਉੱਚਿਆਂ ਹੋਵਣ ਖ਼ਾਤਰ ਦਾਰ ਜ਼ਰੂਰੀ ਏ
  • ਟੁੱਟੇ ਦਿਲ ਦੀ ਹਾਕ ਨਈਂ ਸੁਣਦਾ
  • ਰੱਬਾ ਓਹਦੇ ਕਾਬਲ ਕਰਦੇ
  • ਜੇ ਲੱਜਪਾਲ ਮੁਹੱਬਤ ਕਰੀਏ
  • ਸਾਡਾ ਭਾਵੇਂ ਕੱਖ ਨਾ ਰੱਖ
  • ਅੰਬਰਾਂ ਉੱਤੇ ਚਮਕਣ ਤਾਰੇ
  • ਜਦ ਓਹ ਮੈਨੂੰ ਤੱਕਦਾ ਏ
  • ਸੋਚੇ ਸੋਚ ਵਿਚਾਰੀ ਝੂਠੀ
  • ਸੱਜਣ ਸੱਜਣ ਰੱਟ ਲੱਗੀ ਏ
  • ਕੁਝ ਨਈਂ ਬੋਲ ਬਲਾਰੇ ਵਿਚ
  • ਜੀਹਨੂੰ ਆਪਣਾ ਸਭ ਕੁਝ ਮੰਨਿਆਂ
  • ਭਾਵੇਂ ਮੁੱਖ ਤੇ ਖੁਸ਼ਹਾਲੀ ਦੀ ਲਾਲੀ ਏ
  • ਤੇਰੇ 'ਤੇ ਐਤਬਾਰ ਨਈਂ
  • ਇੰਝ ਨਾ ਮੈਨੂੰ ਤੱਕ ਵੇ ਅੜਿਆ
  • ਜਿੰਨਾ ਮਰਜ਼ੀ ਰੱਖਲਾ ਕੱਸਕੇ
  • ਵਿਹੜੇ ਦੇ ਵਿਚ ਇਕ ਦਿਨ ਆਇਆ
  • ਖ਼ਾਬਾਂ ਵਿਚ ਵੀ ਆ ਸਕਨੀ ਆਂ
  • ਦੋ ਦਿਲ 'ਕੱਠੇ ਧੜਕਣਗੇ
  • ਸਹਾਰਾ ਜਿਸ ਕਿਸੇ ਦਾ ਵੀ ਮੈਨੂੰ
  • ਰੇਤਾਂ 'ਚੋਂ ਨਈਂ ਲੱਭਦੇ ਮੋਤੀ ਪਾਣੀ ਦੇ
  • ਪੱਥਰ ਏ ਅਹਿਸਾਸ ਦਵਾਉਣਾ ਪੈਣਾ ਏਂ
  • ਦਿਲ ਦਾ ਵਿਹੜਾ ਵੱਸ ਪਵੇ
  • ਓਹਦੀ ਯਾਦ 'ਚ ਅੱਖ ਭਰ ਆਵੇ
  • ਮਿੱਠੇ ਲਹਿਜ਼ੇ ਜ਼ਹਿਰ ਨੀ ਹੁੰਦੇ
  • ਓਹਦੀ ਸੀ.ਬੀ. ਦਾ ਕੀ ਕਰੀਏ
  • ਗੱਲ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ
  • ਕਈ ਸੇਰਾਂ ਤੋਂ ਵੱਧ ਏ ਵੱਟੀ ਸੂਤਰ ਦੀ
  • ਐਸੇ ਗੱਲੋਂ ਤੇ ਵੀਰਾਨ ਨਈਂ ਹੋ ਸਕਦੀ
  • ਛੱਜ ਤੋਂ ਉੱਚਾ ਛਾਣਨੇ ਚੀਕੇ
  • ਜੇਕਰ ਓਹਨੇ ਪ੍ਰੀਤ ਨਿਭਾਣੀ
  • ਕਾਗਜ਼ ਚੁਗਦੇ ਚੰਨ ਸਿਤਾਰੇ
  • ਨਾ ਛੱਡ ਰੋ ਰੋ ਅਰਜ਼ੀ ਕੀਤੀ
  • ਕਿਸਮਤ ਰੱਬ ਅਵੱਲੀ ਦਿੱਤੀ
  • ਦੁੱਖਾਂ ਦੀ ਹੜਤਾਲ਼ ਏ ਅੱਜ-ਕੱਲ੍ਹ
  • ਜੇ ਕੰਡੇ ਤੇ ਟਸ ਨੂੰ ਜਰਨਾ
  • ਰੋੜ ਗ਼ਮਾਂ ਦੇ ਅੱਖ ਵਿਚ
  • ਜੀਅ ਕਰਦਾ ਏ ਉੱਚੀ ਉੱਚੀ ਰੋਵਾਂ ਮੈਂ
  • ਚਿੱਟਾ ਦਿਨ ਵਾਂ ਭਾਵੇਂ ਰਾਤ ਹਨ੍ਹੇਰੀ ਆਂ
  • ਮੰਨ ਗਈ ਆਂ ਮੈਂ ਦੁੱਖਾਂ ਦੀ
  • ਜਿਹੜੀ ਅੱਖ ਨੇ ਸੱਜਣਾ ਮੈਨੂੰ
  • ਇਕ ਦੂਜੇ ਨੂੰ ਪਾਗਲ ਕਹੀਏ
  • ਕੀ ਪੁੱਛਦੇ ਓ ਕਾਂ ਦਾ ਮਤਲਬ
  • ਸੁਪਨੇ ਅੱਜ ਫਿਰ ਜ਼ਹਿਰਾਂ ਘੋਲਣ
  • ਠੱਗੀ ਖਾਵਣ ਆਪ ਗਈ ਸਾਂ
  • ਅੱਧ ਵਿਚਕਾਰੇ ਛੱਡ ਜਾਣਾ
  • ਜ਼ਿੰਮੇਵਾਰੀ ਦੀ ਜ਼ੰਜੀਰ ਏ ਪੈਰਾਂ ਵਿਚ
  • ਅੰਬਾਂ ਦੀ ਵਾੜ ਵੱਢ ਕੇ
  • ਚੰਗੀ ਨਈਂ ਤਕਰਾਰ ਦੀ ਆਦਤ
  • ਆਪਣੀ ਮੈਂ ਨੂੰ ਮਾਰਕੇ ਦੱਬਣਾ ਪੈਂਦਾ ਏ
  • ਜੀਹਨੂੰ ਮੂੰਹ ਤੇ ਜਿੰਦਰੇ ਲਾਉਣੇ
  • ਭਾਗ ਭਰੀ ਇਸ ਮਿੱਟੀ ਨੂੰ
  • ਜੇ ਮੈਂ ਓਹਦੀ ਕੱਖ ਨੀ ਲੱਗਦੀ
  • ਰਾਹ ਹਮਵਾਰ ਵੀ ਹੋ ਸਕਦੀ ਏ
  • ਕੱਚ ਦੇ ਸੱਚ ਤੋਂ ਡਰ ਲੱਗਦਾ ਏ
  • ਝੂਠਾ ਹਾਸਾ ਹੱਸਾਂ ਕਦ ਤੱਕ
  • ਜੀਅ ਪੈਂਦਾ ਏ ਬੰਦਾ ਮੋਇਆ
  • ਅੱਖ ਨਾਲ਼ ਅੱਖ ਮਿਲਾ ਬੈਠੇ ਆਂ
  • ਹਾਸੇ ਨੇ ਤੇ ਹੱਸਦੇ ਕਿਉਂ ਨਈਂ
  • ਅੱਖ ਵਿਚ ਠੀਕਰੀ ਪਹਿਰਾ ਜਾਗੇ
  • ਬੇਬੱਸ ਦਾਨਿਸ਼ਮੰਦੀ ਏ
  • ਚੁੱਪ ਗਲ਼ੀਆਂ ਤੇ ਸੁੰਝ ਚੁਬਾਰੇ
  • ਸੋਚ ਨਾ ਸੋਚਾਂ ਹੋਰ ਵੇ ਸੱਜਣਾ
  • ਸਾਹ ਸਾਹ ਹਿਜਰ ਹੰਢਾਇਆ ਜਾਂਦਾ
  • ਇਕ ਬੂਹਾ ਜੇ ਬੰਦ ਹੋ ਜਾਵੇ
  • ਜੇ ਓਹ ਮੈਥੋਂ ਸੰਗਦਾ ਏ
  • ਪੁੱਛਣ ਲੋਕ ਨਿਮਾਣੇ ਰੱਬਾ
  • ਧੁੱਪ ਰਹਿੰਦੀ ਏ ਛਾਂ ਨਈਂ ਹੁੰਦੀ
  • ਦਿਲ ਲਾਣਾ ਤੇ ਮੁੱਖ ਪਰਤਾਣਾ
  • ਰੱਬ ਦਾ ਨਾਂ ਮੁਹੱਬਤ ਏ
  • ਕੱਲ੍ਹ ਕੀਹਨੇ ਵੇਖੀ ਅੱਜ ਨਾ ਜਾਈਏ
  • ਟੁੱਟ ਗਏ ਸੱਭੇ ਸਾਂਝ ਸਹਾਰੇ
  • ਅੱਖਾਂ ਵਿਚੋਂ ਪ੍ਰੀਤ ਦਾ ਪਾਣੀ
  • ਪਹਿਲਾਂ ਗਾਟੇ ਕੱਪ ਵੇ ਲੇਖਾ
  • ਚਾਨਣ ਚਾਰ ਚੁਫੇਰਾ ਕਰਦੇ
  • ਜਿੰਨਾ ਮਰਜ਼ੀ ਚੀਕ ਵੇ ਮਾਹੀ
  • ਦੁੱਖ ਦੀ ਸ਼ਾਲ 'ਚ ਸਾਰੇ ਮੌਸਮ ਆਉਂਦੇ ਨੇ
  • ਭੜਕਣ ਵਾਲ਼ੀ ਗੱਲ ਤੇ ਨਈਂ ਸੀ
  • ਚੰਗਾ ਹੋਇਆ ਭੁੱਲ ਗਏ ਸਾਰੇ
  • ਲੱਗਦਾ ਏ ਹੁਣ ਐਸਰਾਂ ਸੱਚ ਦੀ ਰੀਤ
  • ਇਕ ਹੁੰਦਾ ਸੀ ਰੁੱਖ ਨੀ ਮਾਏ
  • ਹੁਣ ਜੇ ਧੋਖਾ ਨਈਂ ਮਿਲਿਆ
  • ਅਸੀਂ ਸੂਰਮੇ ਜੰਮਣ ਵਾਲ਼ੀਆਂ
  • ਚੁੱਪ ਕਰ ਗਈ ਆਂ ਕਹਿਣਾ ਕੀ ਏ
  • ਤੂੰ ਏ ਉਸਤਾਕਾਰ ਨੀ ਜਿੰਦੇ
  • ਕਿਸੇ ਤੋਂ ਜਾਨ ਵਾਰਨ ਦੀ ਹਮਾਕਤ
  • ਏਨਾ ਚੰਗਾ ਨਾ ਲੱਗ ਮੈਨੂੰ
  • ਤੇਰੇ ਬਾਝੋਂ ਹੌਕੇ ਹਾਵਾਂ ਭਰਦੇ ਰਹੇ
  • ਕੀ ਪੁੱਛਦੇ ਓ ਹਾਲ ਨਈਂ ਕੋਈ
  • ਸਖੀਆਂ ਗੱਲਾਂ ਕਰਦੀਆਂ ਨੇ
  • ਕੋਈ ਹੱਸਦਾ ਏ ਕੋਈ ਰੋਂਦਾ ਏ
  • ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਬੁਸ਼ਰਾ ਨਾਜ਼

  • ਅੰਬਰਾਂ ਉੱਤੇ ਚਮਕਣ ਤਾਰੇ ਐਧਰ ਵੀ ਤੇ ਓਧਰ ਵੀ
  • ਵਿਹੜੇ ਦੇ ਵਿੱਚ ਇਕ ਦਿਨ ਆਇਆ
  • ਸਦਕੇ ਜਾਵਾਂ ਤੇਰੇ ਤੋਂ
  • ਸਹਾਰਾ ਜਿਸ ਕਿਸੇ ਦਾ ਵੀ ਮੈਨੂੰ ਦਰਕਾਰ ਸੀ ਚੁੱਪ ਸੀ
  • ਆਪਣੀ ਮੈਂ ਨੂੰ ਮਾਰ ਕੇ ਦੱਬਣਾ ਪੈਂਦਾ ਏ
  • ਭਾਵੇਂ ਮੁੱਖ ਤੇ ਖ਼ੁਸ਼ਹਾਲੀ ਦੀ ਲਾਲੀ ਏ
  • ਰੋੜ ਗ਼ਮਾਂ ਦੇ ਅੱਖ ਵਿਚ ਪੀਹਣੇ ਪੈਂਦੇ ਨੇਂ
  • ਗੱਲ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ
  • ਜੀ ਪੈਂਦਾ ਏ ਬੰਦਾ ਮੋਇਆ ਸੋਚ ਕੇ ਤੈਨੂੰ
  • ਜਿਹੜੀ ਅੱਖ ਨੇ ਸੱਜਣਾ ਮੈਨੂੰ ਵੇਖ ਲਿਆ
  • ਗ਼ਜ਼ਲ ਚਿਤਰਃ ਗੁਰਭਜਨ ਗਿੱਲ
  • ਰੱਬਾ ਉਹਦੇ ਕਾਬਲ ਕਰ ਦੇ
  • ਅੰਬਾਂ ਦੀ ਵਾੜ ਵੱਢ ਕੇ ਅੱਕਾਂ ਨੂੰ ਲਾ ਦਿਆਂ
  • ਕਿਹੜੇ ਕੰਮੇ ਲਾ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ
  • ਜੇ ਲੱਜਪਾਲ ਮੁਹੱਬਤ ਕਰੀਏ
  • ਲੱਗਦਾ ਏ ਹੁਣ ਇੱਸਰਾਂ ਸੱਚ ਦੀ ਰੀਤ ਨਿਭਾਉਣੀ ਪਏਗੀ
  • ਦਿਲ ਦਾ ਵਿਹੜਾ ਵੱਸ ਪਵੇ ਪਰ ਕਿੱਥੋਂ?
  • ਕੀ ਪੁੱਛਦੇ ਓ ਕਾਂ ਦਾ ਮਤਲਬ
  • ਸਾਡੇ ਸ਼ੌਕ ਗੁਲਾਬਾਂ ਹਾਰ ਸਨ
  • ਪੁੱਛਣ ਲੋਕ ਨਿਮਾਣੇ ਰੱਬਾ
  • ਦੁੱਖ ਦੀ ਸ਼ਾਲ ‘ਚ ਸਾਰੇ ਮੌਸਮ ਆਉਂਦੇ ਨੇ
  • ਮਨਮੋਹਣੇ ਤੇ ਮਸਤਾਨੇ ਤੇ
  • ਦੋ ਦਿਲ ‘ਕੱਠੇ ਧੜਕਣਗੇ
  • ਗੀਤ : ਸਾਡਾ ਮਾਣ ਪੰਜਾਬੀ