Bhupinder Singh Sagoo ਭੂਪਿੰਦਰ ਸਿੰਘ ਸੱਗੂ

ਭੂਪਿੰਦਰ ਸਿੰਘ ਸੱਗੂ (ਜੂਨ 7, 1954-) ਵੁਲਵਰਹੈਂਪਟਨ (ਯੂ. ਕੇ.) ਵੱਸਦੇ ਪੰਜਾਬੀ ਦੇ ਕਵੀ, ਅਨੁਵਾਦਕ, ਸੰਪਾਦਕ ਅਤੇ ਲੇਖਕ ਹਨ । ਉਨ੍ਹਾਂ ਦਾ ਜਨਮ ਪਿੰਡ ਆਲੋਵਾਲ, ਤਹਿਸੀਲ ਨਕੋਦਰ,  ਜਿਲਾ ਜਲੰਧਰ (ਪੰਜਾਬ) ਵਿੱਚ ਹੋਇਆ ।
ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਰਿਸ਼ਤਿਆਂ ਦਾ ਜੰਗਲ (ਕਵਿਤਾ - ਗ਼ਜ਼ਲ)  1989, ਸੱਚ ਤੇ ਸੂਲੀ (ਕਾਵਿ ਸੰਗ੍ਰਹਿ) 1993, ਸਿਮਟੇ ਹੋਏ ਪਲ (ਕਾਵਿ ਸੰਗ੍ਰਹਿ)  1998, ਕਤਰਾ ਕਤਰਾ ਨੂਰ (ਗ਼ਜ਼ਲ ਸੰਗ੍ਰਹਿ) 2000, ਫੁੱਲ ਬਣੇ ਅੰਗਿਆਰ ( ਕਾਵਿ ਸੰਗ੍ਰਹਿ) 2006, ਨਿਰੰਜਨ ਸਿੰਘ ਨੂਰ ਸਿਮਰਤੀ ਗ੍ਰੰਥ (ਸੰਪਾਦਨਾ)  2009, ਉਸ ਨੇ ਕਿਹਾ   (ਸੰਵਾਦੀ ਕਵਿਤਾ)  2010, ਚਾਨਣ ਦੀ ਬਾਤ (ਗ਼ਜ਼ਲ ਸੰਗ੍ਰਹਿ)  2013, ਮਸ਼ਾਲ.  (ਗ਼ਜ਼ਲ ਸੰਗ੍ਰਹਿ)  2015, ਵਗਦੀ ਰਹੇ ਝਨਾਂ ( ਗ਼ਜ਼ਲ ਸੰਗ੍ਰਹਿ ਗੁਰਮੁਖੀ ਅਤੇ ਸ਼ਾਹਮੁਖੀ )  2017, 2018, In The Land of Promise ( ਮੌਲਿਕ ਕਵਿਤਾਵਾਂ ਦਾ ਅਨੁਵਾਦ ) 2021, ਤੇਰੀ ਇਬਾਦਤ ( ਗ਼ਜ਼ਲ ਸੰਗ੍ਰਹਿ ) 2022, ਤ੍ਰੈਕਾਲ ( ਕਾਵਿ-ਸੰਗ੍ਰਹਿ) 2024 ਆਦਿ ਸ਼ਾਮਿਲ ਹਨ ।
E -mail bssagoo1@googlemail.com