Beant Bariwala ਬੇਅੰਤ ਬਰੀਵਾਲਾ

ਬੇਅੰਤ ਬਰੀਵਾਲਾ ਪੰਜਾਬੀ ਦੇ ਕਵੀ, ਕਹਾਣੀਕਾਰ ਤੇ ਨਵਾਲਕਾਰ ਹਨ । ਜਿਨ੍ਹਾਂ ਦਾ ਪੂਰਾ ਨਾਂ ਬੇਅੰਤ ਸਿੰਘ ਸੰਧੂ ਹੈ । ਪਰ ਸਾਹਿਤਕ ਜਗਤ ਵਿੱਚ ਉਹਨਾਂ ਨੂੰ ਪਹਿਚਾਣ ਬੇਅੰਤ ਬਰੀਵਾਲਾ ਦਾ ਦੇ ਨਾਮ ਨਾਲ ਹੀ ਮਿਲੀ..
ਉਹਨਾਂ ਦਾ ਜਨਮ 5 ਫਰਵਰੀ 1988 ਨੂੰ ਮਾਤਾ ਰਣਜੀਤ ਕੌਰ ਦੀ ਕੁੱਖੋਂ ਪਿਤਾ ਸੁਖਮੰਦਰ ਸਿੰਘ ਦੇ ਘਰ ਪਿੰਡ ਬਰੀਵਾਲਾ ਜ਼ਿਲ੍ਹਾ ਫਰੀਦਕੋਟ (ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ) ਵਿਖ਼ੇ ਹੋਇਆ । ਹੁਣ ਉਹ ਲੁਧਿਆਣਾ ਰਹਿੰਦੇ ਹਨ ।
ਉਹਨਾਂ ਨੇ +2 ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਤੇ ਸਕੂਲ ਟਾਈਮ ਤੋਂ ਹੀ ਉਹਨਾ ਨੂੰ ਕਵਿਤਾਵਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਸੀ ।
ਬੇਅੰਤ ਬਰੀਵਾਲਾ ਦੇ ਕਈ ਨਾਵਲ ਅਤੇ ਕਹਾਣੀਆਂ, ਕਾਵਿਤਾਵਾਂ ਵੱਖੋ-ਵੱਖਰੇ ਪਲੇਟਫ਼ਾਰਮਾਂ ਤੇ ਛਪ ਚੁੱਕੀਆਂ ਹਨ । ਪੰਜਾਬੀ ਲਾਇਬ੍ਰੇਰੀ ਤੇ ਇਹਨਾਂ ਦੀਆਂ ਚਾਰ ਕਿਤਾਬਾਂ ਬਾਬਾ ਜੈਮਲ ਸਿੰਘ (ਕਹਾਣੀ ਸੰਗ੍ਰਹਿ ), ਖੂਬਸੂਰਤ ਕਾਤਲ (ਨਾਵਲ), ਜਨਾਬ...ਉਹ ਤਾਂ ਖੁਦਕਸ਼ੀ ਕਰ ਗਿਆ (ਨਾਵਲ ) ਅਤੇ ਰੂੰਗਾ (ਨਾਵਲ) ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਉਹਨਾ ਦੀਆਂ ਕਈ ਕਹਾਣੀਆਂ ਨੂੰ ਵੱਖੋ ਵੱਖਰੇ YouTube ਚੈਨਲਾਂ ਨੇ ਰਿਕਾਰਡ ਕਰਕੇ ਪੇਸ਼ ਕੀਤਾ ਹੈ ।
ਬੇਅੰਤ ਬਰੀਵਾਲਾ ਜੀ ਕੋਹਿਨੂਰ ਰੇਡੀਓ ਯੂਕੇ,, ਪਰਵਾਜ਼ ਰੇਡੀਓ ਜਰਮਨੀ ਤੇ NRI ਦੇਸੀ ਟੀਵੀ USA ਦੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਲਵਾਉਂਦੇ ਰਹਿੰਦੇ ਹਨ ।
ਉਹਨਾਂ ਨੂੰ ਲਿਖਣ ਪੜ੍ਹਨ ਦੇ ਨਾਲ ਨਾਲ ਘੁੰਮਣ ਫ਼ਿਰਨ ਦਾ ਵੀ ਕਾਫ਼ੀ ਸ਼ੌਕ ਹੈ ।-ਸਿਮਬਰਨ ਕੌਰ ਸਾਬਰੀ