Bawa Budh Singh
ਬਾਵਾ ਬੁਧ ਸਿੰਘ

ਬਾਵਾ ਬੁਧ ਸਿੰਘ (੪ ਜੁਲਾਈ ੧੮੭੮-੧੬ ਅਕਤੂਬਰ ੧੯੩੧), ਦਾ ਜਨਮ ਲਾਹੌਰ ਵਿੱਚ ਬਾਵਾ ਲਹਿਣਾ ਸਿੰਘ ਦੇ ਘਰ ਹੋਇਆ । ਉਹ ਗੁਰੂ ਅਮਰ ਦਾਸ ਜੀ ਦੇ ਖ਼ਾਨਦਾਨ ਨਾਲ ਸੰਬੰਧ ਰਖਦੇ ਸਨ । ਉਹ ਇੰਜਨੀਅਰ, ਆਲੋਚਕ, ਖੋਜੀ, ਨਾਵਲਕਾਰ, ਨਾਟਕਕਾਰ, ਕਵੀ ਅਤੇ ਅਨੁਵਾਦਕ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਹੰਸ ਚੋਗ (੧੯੧੩), ਕੋਇਲ ਕੂ (੧੯੧੬), ਬੰਬੀਹਾ ਬੋਲ (੧੯੨੫), ਪ੍ਰੇਮ ਕਹਾਣੀ ਅਤੇ ਰਾਜਾ ਰਸਾਲੂ (ਖੋਜ ਅਤੇ ਅਲੋਚਨਾ), ਦਲੇਰ ਕੌਰ (ਨਾਵਲ), ਚੰਦਰ ਹਰੀ (੧੯੦੯), ਮੁੰਦਰੀ ਛਲ, ਦਾਮਨੀ ਅਤੇ ਨਾਰ ਨਵੇਲੀ (ਨਾਟਕ), ਸਿੰਗਾਰ ਸ਼ੱਤਕ-ਭਰਥਰੀ ਹਰੀ, ਨੀਤੀ ਸ਼ੱਤਕ-ਭਰਥਰੀ ਹਰੀ ਅਤੇ ਵੈਰਾਗ ਸ਼ੱਤਕ-ਭਰਥਰੀ ਹਰੀ (ਅਨੁਵਾਦ) ਅਤੇ ਪ੍ਰੀਤਮ ਛੋਹ (ਕਾਵਿਤਾ) ਸ਼ਾਮਿਲ ਹਨ ।