Amir Khusro
ਅਮੀਰ ਖੁਸਰੋ
ਅਬੁਲ ਹਸਨ ਯਮੀਨੁਦੀਨ ਖੁਸਰੋ (੧੨੫੩-੧੩੨੫) ਆਮ ਲੋਕਾਂ ਵਿੱਚ ਅਮੀਰ ਖੁਸਰੋ ਦੇ ਨਾਂ ਨਾਲ ਪ੍ਰਸਿੱਧ ਹਨ ।ਉਹ ਇਕ ਮਹਾਨ ਸੰਗੀਤਕਾਰ, ਵਿਦਵਾਨ ਅਤੇ ਕਵੀ ਸਨ ।ਉਹ ਸੂਫੀ ਰਹਸਵਾਦੀ ਸਨ ਅਤੇ ਦਿੱਲੀ ਵਾਲੇ ਨਿਜਾਮੁਦੀਨ ਔਲੀਆ ਉਨ੍ਹਾਂ ਦੇ ਅਧਿਆਤਮਕ ਗੁਰੂ ਸਨ । ਉਨ੍ਹਾਂ ਨੇ ਫਾਰਸੀ ਅਤੇ ਹਿੰਦਵੀ ਵਿੱਚ ਕਾਵਿ ਰਚਨਾ ਕੀਤੀ । ਉਨ੍ਹਾਂ ਨੂੰ ਕੱਵਾਲੀ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ । ਉਨ੍ਹਾਂ ਨੇ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਵਿੱਚ ਅਰਬੀ ਅਤੇ ਫਾਰਸੀ ਸੰਗੀਤ ਦਾ ਸੁਮੇਲ ਕਰਕੇ ਇਸ ਨੂੰ ਹੋਰ ਅਮੀਰ ਕੀਤਾ । ਉਨ੍ਹਾਂ ਨੇ ਸੰਗੀਤ ਵਿੱਚ ਖ਼ਯਾਲ ਅਤੇ ਤਰਾਨਾ ਦੇ ਨਾਲ ਨਾਲ ਤਬਲੇ ਦੀ ਵੀ ਈਜਾਦ ਕੀਤੀ ।ਉਨ੍ਹਾਂ ਨੇ ਗ਼ਜ਼ਲ, ਮਸਨਵੀ, ਕਤਾ, ਰੁਬਾਈ ਦੋ-ਬੇਤੀ ਆਦਿ ਵਿੱਚ ਕਾਵਿ ਰਚਨਾ ਕੀਤੀ ।ਉਨ੍ਹਾਂ ਦੀਆਂ ਮੁਖ ਕਾਵਿ ਰਚਨਾਵਾਂ ਤੁਹਫਾ-ਤੁਸ-ਸਿਗ਼ਰ, ਵਸਤੁਲ-ਹਯਾਤ, ਗ਼ੁੱਰਾਤੁਲ-ਕਮਾਲ, ਨਿਹਾਯਤੁਲ-ਕਮਾਲ ਆਦਿ ਹਨ । ਉਨ੍ਹਾਂ ਦੀ ਹਿੰਦਵੀ ਰਚਨਾ ਵਿੱਚ ਪਹੇਲੀਆਂ, ਦੋਹੇ, ਗੀਤ ਆਦਿ ਸ਼ਾਮਿਲ ਹਨ ।ਉਨ੍ਹਾਂ ਦੀਆਂ ਹਿੰਦਵੀ ਰਚਨਾਵਾਂ ਕੱਵਾਲਾਂ, ਮਿਰਾਸੀਆਂ, ਭੰਡਾਂ ਅਤੇ ਆਮ ਇਸਤ੍ਰੀਆਂ ਰਾਹੀਂ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੁੱਜੀਆਂ ਹਨ ।
Poetry Amir Khusro
ਅਮੀਰ ਖੁਸਰੋ ਦੀ ਕਵਿਤਾ