Allah Yar Khan Jogi lived during the last part of the 19th century and first part of the 20th century. He was a religious person having regard for all good men. He wrote two Marsiyas about the four sons of Sri Guru Gobind Singh Ji. Shaheedan-e-Wafa tells us about the martyrdom of younger Sahibzadas and Ganj-e-Shaheedan about the elder ones.
ਅੱਲ੍ਹਾ ਯਾਰ ਖ਼ਾਂ ਜੋਗੀ ਉਨੀਂਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਹੋਏ ਹਨ । ਉਹ ਧਾਰਮਿਕ ਮਨੁੱਖ ਸਨ, ਪਰ ਸਾਰੇ ਚੰਗੇ ਮਨੁੱਖਾਂ ਪ੍ਰਤੀ ਉਨ੍ਹਾਂ ਦੇ ਮਨ ਵਿਚ ਸ਼ਰਧਾ ਅਤੇ ਪਿਆਰ ਸੀ । ਉਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ । ਸ਼ਹੀਦਾਨ-ਏ-ਵਫ਼ਾ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਗੰਜ-ਏ-ਸ਼ਹੀਦਾਂ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁੰਬਵਾਂ ਵਰਨਣ ਕੀਤਾ ਗਿਆ ਹੈ ।