Ajaib Chitarkar
ਅਜਾਇਬ ਚਿਤ੍ਰਕਾਰ
ਅਜਾਇਬ ਚਿਤ੍ਰਕਾਰ (੧੯੨੪-੨੦੧੨) ਪੰਜਾਬੀ ਅਤੇ ਉਰਦੂ ਦੇ ਕਵੀ ਅਤੇ ਪ੍ਰਸਿੱਧ ਚਿਤ੍ਰਕਾਰ ਸਨ । ਉਨ੍ਹਾਂ ਨੇ ਮੇਘਦੂਤ (ਕਾਲੀਦਾਸ), ਗੀਤਾਂਜਲੀ (ਟੈਗੋਰ) ਅਤੇ ਮੈਕਾਲਿਫ਼ ਦੀ ਰਚਨਾ ਸਿਖ ਰਿਲੀਜ਼ਨ ਦਾ ਪੰਜਾਬੀ ਅਨੁਵਾਦ ਵੀ ਕੀਤਾ । ਉਨ੍ਹਾਂ ਨੇ ਗੁਰੂ ਤੇਗ਼ ਬਹਾਦੁਰ ਜੀ ਤੇ ਇਕ ਮਹਾਂ-ਕਾਵਿ ਵੀ ਲਿਖਿਆ । ਉਨ੍ਹਾਂ ਨੇ ਲਗਭਗ ੧੫ ਕਾਵਿ-ਪੁਸਤਕਾਂ ਅਤੇ ੫੦ ਬੱਚਿਆਂ ਲਈ ਰਚਨਾਵਾਂ ਲਿਖੀਆਂ, ਜਿਨ੍ਹਾਂ ਨੂੰ ਚਿੱਤ੍ਰਿਤ ਵੀ ਉਨ੍ਹਾਂ ਨੇ ਆਪ ਹੀ ਕੀਤਾ । ਉਨ੍ਹਾਂ ਦੀ ਪਹਿਲੀ ਕਾਵਿ-ਰਚਨ 'ਦੁਮੇਲ' ੧੯੪੭ ਵਿਚ ਛਪੀ । ਉਨ੍ਹਾਂ ਨੇ ਖਾਲਸਾ ਹਾਈ ਸਕੂਲ ਕਿਲਾ ਰਾਇਪੁਰ ਤੋਂ ਅਧਿਆਪਕ ਦੇ ਤੌਰ ਦੇ ਕੰਮ ਸ਼ੁਰੂ ਕੀਤਾ ਅਤੇ ਪੀਏਯੂ ਵਿਚੋਂ ਸੀਨੀਅਰ ਆਰਟਿਸਟ ਦੇ ਤੌਰ ਤੇ ਸੇਵਾ ਮੁਕਤ ਹੋਏ ।