ਆਦੇਸ਼ ਅੰਕੁਸ਼ ਪੰਜਾਬੀ ਗ਼ਜ਼ਲ ਦਾ ਚਮਕਦਾ ਸਿਤਾਰਾ ਹੈ।ਉਹ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ।
ਆਧੁਨਿਕ ਪੰਜਾਬੀ ਗ਼ਜ਼ਲਕਾਰੀ ਵਿੱਚ ਉਸ ਦਾ ਵਿਸ਼ੇਸ਼ ਸਥਾਨ ਹੈ ।ਰਚਨਾਤਮਕ ਪੱਖੋਂ ਇਕ ਪ੍ਰੋੜ ਕਵੀ ਆਦੇਸ਼
ਅੰਕੁਸ਼ ਦੀਆਂ ਗ਼ਜ਼ਲਾਂ ਵਿੱਚ ਦੁਹਰਾਅ ਕਿਸੇ ਵੀ ਸ਼ਿਅਰ ਵਿੱਚ ਨਜ਼ਰੀਂ ਨਹੀਂ ਪੈਂਦਾ ਸਗੋਂ ਉਸ ਦੇ ਹਰ ਸ਼ਿਅਰ ਦਾ ਰੰਗ ਅਸਲੋਂ ਨਵਾਂ ਹੁੰਦਾ ਹੈ।
ਉਸ ਨੇ ਗ਼ਜ਼ਲ ਦੀ ਤਕਨੀਕੀ ਜਾਣਕਾਰੀ ਕਿਸੇ ਕੋਲੋਂ ਗ੍ਰਹਿਣ ਨਹੀਂ ਕੀਤੀ ਪਰ ਉਸ ਨੂੰ ਗ਼ਜ਼ਲ ਦੇ ਰੁਕਨਾਂ ਦਾ ਬਾਖ਼ੂਬੀ ਇਲਮ ਹੈ।
-ਜਗਦੀਸ਼ ਰਾਣਾ