ਸਾਹਿਤ ਦਾ ਜਥੇਦਾਰ ਗੁਰਭਜਨ ਗਿੱਲ - ਪਰਵੇਸ਼

ਪਿੱਛੇ ਜਿਹੇ ਉਹ ਨੀਲੀ ਪੱਗ ਵੀ ਬੰਨ੍ਹਣ ਲੱਗ ਪਿਆ ਸੀ ਜਿਉਂ ਕਿਸੇ ਪੰਜਾਬੀ ਸਾਹਿਤ ਦਾ ਨਵਾਂ ਜਥੇਦਾਰ ਥਾਪਿਆ ਹੋਏ ਅਖਾੜੇ 'ਚ ਭਲਵਾਨੀ ਤੋਰ ਤੁਰਦਾ ਉਸ ਕੋਚ ਵਾਂਗ ਹੁੰਦਾ ਹੈ ਜੋ ਨਵੇਂ ਸਾਹਿਤਕਾਰਾਂ ਨੂੰ ਹੱਲਾ ਸ਼ੇਰੀ ਦੇਂਦਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਦੇ ਗੁਰ ਦੱਸਦਾ ਹੋਏ ਬਹੁਤ ਸਾਲ ਪਹਿਲਾਂ _ ਸਾਇਕਲ ਚਲਾਉਂਦਿਆਂ ਉਹ ਤੇ ਨਿ੍ਪਜੀਤ ਭਵਿੱਖ ਦੇ ਸੁਨਹਿਰੀ ਸੁਪਨਿਆਂ ਦੇ ਮੋਢਿਆਂ ਤੇ ਸਵਾਰ ਹੋ ਅਸਮਾਨੀਂ ਗੇੜੀਆਂ ਲਾਉਂਦੇ ਸੀ .... ਉਹ ਕਿਸੇ ਵਾਦ ਦੇ ਚੱਕਰ ਵਿਚ ਨਹੀਂ ਪਿਆ ਨਾ ਹੀ ਕਿਸੇ ਧੜੇਬੰਦੀ ਜੁਗਾੜੀਆ ਤਾਂ ਉਹ ਬਿਲਕੁਲ ਨਹੀਂ ਦਿੱਲੀ ਵਾਲਿਆਂ ਨਾਲ ਵੀ ਇਕ ਵਿੱਥ 'ਤੇ ਵਿਚਰਿਆ ਜੇ ਜੁਗਾੜੀਆ ਹੁੰਦਾ ਤਾਂ ਕਦੋਂ ਦਾ ਲੱਖ ਟੱਕੀਆ ਹੋ ਜਾਂਦਾ ਆਪਣੇ ਪਹਿਲੇ ਕਵਿਤਾ ਸੰਗ੍ਰਹਿ ਸ਼ੀਸ਼ਾ ਝੂਠ ਬੋਲਦਾ ਹੈ ਨਾਲ ਹੀ ਪਹਿਲੀ ਸਫ਼ ਦੇ ਕਵੀਆਂ ਵਿਚ ਆ ਖੜ੍ਹਾ ਹੋਇਆ ਸੀ ਸਹਿਜ ਤੋਰੇ ਤੁਰਦਿਆਂ ਵੀ ਕੋਈ ਗ਼ਜ਼ਲ ਕੋਈ ਸ਼ਿਅਰ ਉਹਦੇ ਨਾਲ ਤੁਰਦੇ ਹੁੰਦੇ ਨੇ ਉਹਦੀ ਖ਼ੂਬੀ ਇਹੀ ਹੈ ਵੱਡੇ 'ਬਿੰਬ' ਨਾਲ ਤੁਰਦਿਆਂ ਵੀ ਹਰ ਪਲ ਉਹਦੀ ਬੁੱਕਲ ਵਿਚ ਨਹੀਂ ਆਇਆ ਸਭ ਤੋਂ ਵੱਡੀ ਗੱਲ ਉਹ ਅੰਦਰੋਂ ਬਾਹਰੋਂ ਇੱਕ ਹੈ ਮੀਸਣੇ ਯਾਰਾਂ ਨਾਲ ਤੁਰਦਿਆਂ ਵੀ ਇਹ 'ਗੁਣ' ਉਹਦੇ ਅੰਦਰ ਨਹੀਂ ਆਏ ਇਕ ਵਾਰ_ ਪਰ ਕੱਟੇ ਪੰਛੀ ਵਾਂਗ ਉਹ ਧਰਤੀ 'ਤੇ ਚੌਫ਼ਾਲ ਆ ਡਿੱਗਾ ਸੀ ਜਦੋਂ ਅਚਿੰਤੇ ਬਾਜ਼ ਨੇ ਨਿ੍ਪਜੀਤ ਨੂੰ ਸਦਾ ਲਈ ਉਸਤੋਂ ਖੋਹ ਲਿਆ ਸੀ ਉਦੋਂ ਸਾਰੀ ਦੁਨੀਆਂ ਵੀਰਾਨ ਹੋ ਗਈ ਸੀ ਉਹਦੇ ਲਈ ਜੀਣ ਥੀਣ ਦੇ ਸਾਰੇ ਅਰਥ ਮੁੱਕ ਗਏ ਉਹ ਖੰਡਰ ਦੀ ਦੀਵਾਰ 'ਤੇ ਨਿਰਾਸ਼ _ ਹਤਾਸ਼ ਬੈਠਾ ਰਹਿੰਦਾ ਸਾਹਮਣੇ ਦਰਿਆ ਵੱਲ ਵੇਂਹਦਾ ਰਹਿੰਦਾ ਅਚਾਨਕ ਇੱਕ ਦਿਨ ਦਰਿਆ ਦੇ ਦੂਜੇ ਕੰਢੇ ਤੋਂ ਕਿਸੇ ਹਾਕ ਮਾਰੀ ਉਸ ਹਾਕ ਨੇ ਇਸ ਨੂੰ ਜਿਊਂਣ ਜੋਗਾ ਕਰ ਦਿੱਤਾ ਹੁਣ ਕਦੇ ਪੰਜਾਬੀ ਭਵਨ 'ਚ ਭਲਵਾਨੀ ਗੇੜੇ ਦੇਂਦਾ ਨਵੇਂ ਛਲਾਰੂਆਂ ਨੂੰ ਥਾਪੀ ਦੇਂਦਾ ਨਜ਼ਰ ਆਵੇ ਤਾਂ ਸਮਝ ਜਾਣਾ ਉਹੀ ਗੁਰਭਜਨ ਗਿੱਲ ਹੈ...