ਯਸ਼ਪਾਲ "ਮਿੱਤਵਾ" ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ਤੇ ਸਥਿਤ ਪਿੰਡ ਕੋਠੇ ਘੁਰਾਲਾ ਦੇ ਜੰਮਪਲ ਹਨ ਅਤੇ ਹੁਣ ਰਾਮ ਸ਼ਰਨਮ
ਕਲੋਨੀ ਵਿੱਚ ਰਹਿ ਰਹੇ ਹਨ। ਕਿੱਤੇ ਵਜੋਂ ਇਹ ਅਧਿਆਪਕ ਹਨ। ਇਹਨਾਂ ਦਾ ਇਕ ਗ਼ਜ਼ਲ ਸੰਗ੍ਰਹਿ "ਨਮੋਲੀਆਂ" ਛਪ ਚੁੱਕਾ ਹੈ,ਅਤੇ ਦੋ
ਕਿਤਾਬਾਂ ਛਪਾਈ ਅਧੀਨ ਹਨ। ਲਗਪਗ ਪੰਜਾਬੀ ਦੀਆਂ ਸਾਰੀਆਂ ਹੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਇਹਨਾਂ ਦੀਆਂ ਗ਼ਜ਼ਲਾਂ ਛਪਦੀਆਂ
ਹਨ। ਯਸ਼ਪਾਲ "ਮਿੱਤਵਾ" ਕਾਫੀ ਵਾਰ ਆਲ ਇੰਡੀਆ ਰੇਡੀਓ, ਜਲੰਧਰ ਵਿਖੇ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਯਸ਼ਪਾਲ "ਮਿੱਤਵਾ" ਦੇ
ਦੋ ਬੱਚੇ ਬੇਟੀ ਸਮਾਨਤਾ ਅਤੇ ਬੇਟਾ ਰਾਘਵ ਹਨ ਅਤੇ ਜੀਵਨ ਸਾਥਣ ਕਿਰਨ ਬਾਲਾ ਸਾਇੰਸ ਅਧਿਆਪਿਕਾ ਹਨ; ਜਿਹਨਾਂ ਦੇ ਸਹਿਯੋਗ ਨਾਲ
ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।
Contact No. : 9876498603