ਵਾਹਿਦ ਉਸ ਦਾ ਕਲਮੀ ਨਾਮ ਹੈ ਪਰ
ਪੂਰਾ ਨਾਮ ਸਤਿਨਾਮ ਸਿੰਘ ਹੈ। ਵਾਹਿਦ ਦੇ
ਪਿਤਾ ਜੀ ਦਾ
ਨਾਮ ਲੀਲਾ ਸਿੰਘ ਤੇ ਮਾਤਾ ਜੀ ਦਾ ਨਾਮ ਸੁਰਜੀਤ ਕੌਰ ਹੈ। ਉਸ ਦਾ
ਪਿੰਡ ਖਡਿਆਲ, ਤਹਿਸੀਲ ਸੁਨਾਮ,
ਜ਼ਿਲ੍ਹਾ ਸੰਗਰੂਰ ਹੈ
ਜਨਮ ਸਥਾਨ ਨੀਲੋਵਾਲ ਹੋਣ ਦਾ ਕਾਰਨ ਨਾਨਕੇ ਘਰ ਜਨਮ ਹੋਣਾ ਹੈ, ਪੁਰਾਤਨ
ਰਵਾਇਤ ਅਨੁਸਾਰ।
ਵਾਹਿਦ ਦਾ ਜਨਮ 15 ਜਨਵਰੀ 1987 ਨੂੰ ਹੋਇਆ।
ਉਸ ਨੇ ਸਿੱਖਿਆ ਪ੍ਰਾਪਤੀ
ਐਮ. ਏ. ਪੰਜਾਬੀ, ਐਮ. ਫਿਲ ਤੀਕ ਕੀਤੀ ਹੈ ਤੇ ਹੁਣ ਪੰਜਾਬ ਯੂਨੀ: ਚੰਡੀਗੜ੍ਹ ਚ ਡਾਕਟਰੇਟ ਕਰ ਰਿਹਾ ਹੈ।
ਪੰਜਾਬੀ ਗ਼ਜ਼ਲਕਾਰ ਮਹਿੰਦਰ ਦੀਵਾਨਾ ਦਾ ਗ਼ਜ਼ਲ ਸੰਸਾਰ: ਮੂਲ ਸਰੋਕਾਰ ਅਤੇ ਸੰਚਾਰ ਉਸ ਦਾ ਐੱਮ ਫਿੱਲ
ਲਈ ਕੀਤਾ ਖੋਜ ਕਾਰਜ ਸੀ।
ਵਾਹਿਦ ਦੀਆਂ ਪੁਸਤਕਾਂ ਵਿੱਚ ਪ੍ਰਿਜ਼ਮ ‘ਚੋਂ ਲੰਘਦਾ ਸ਼ਹਿਰ (ਗ਼ਜ਼ਲ ਸੰਗ੍ਰਹਿ 2015)
ਰੰਗ ਜੋ ਰੇਨਬੋ ‘ਚ ਨਹੀਂ
( ਕਾਵਿ ਸੰਗ੍ਰਹਿ 2019)ਤੇ ਵਰਤਮਾਨ ‘ਤੇ ਪਿਆ ਪੇਪਰਵੇਟ (ਗ਼ਜ਼ਲ ਸੰਗ੍ਰਹਿ 2020) ਹਨ;
ਸਨਮਾਨ ਸੂਚੀ
ਵਿੱਚ ਏਕਮ ਸਾਹਿਤ ਮੰਚ ਅੰਮ੍ਰਿਤਸਰ ,ਕਲਮ ਨਵ-ਪ੍ਰਤਿਭਾ ਪੁਰਸਕਾਰ ਤੇ ਡਾ. ਰਣਧੀਰ ਸਿੰਘ ਚੰਦ ਯਾਦਗਾਰੀ
ਗ਼ਜ਼ਲ ਪੁਰਸਕਾਰ ਸ਼ਾਮਿਲ ਹਨ।