Vijay Vivek ਵਿਜੇ ਵਿਵੇਕ
ਵਿਜੇ ਵਿਵੇਕ (15 ਜੂਨ 1957-) ਪੰਜਾਬੀ ਗ਼ਜ਼ਲਗੋ ਅਤੇ ਗੀਤਕਾਰ ਹਨ । ਇਹ ਪੰਜਾਬ ਦੇ ਸ਼ਹਿਰ ਫ਼ਰੀਦਕੋਟ ਦੇ ਵਾਸੀ ਹਨ । ਸੁਰਜੀਤ ਪਾਤਰ ਤੋਂ ਬਾਅਦ ਪੰਜਾਬੀ ਗ਼ਜ਼ਲ ਵਿੱਚ ਜਿਹੜੇ ਨਵੇਂ ਨਾਂ ਉਭਰੇ ਹਨ, ਇਨ੍ਹਾਂ ਵਿੱਚ ਵਿਜੇ ਵਿਵੇਕ ਦਾ ਨਾਂ ਵੀ ਹੈ। ਇਨ੍ਹਾਂ ਅਨੁਸਾਰ "ਕਵਿਤਾ ਲਿਖੀ ਨਹੀਂ ਜਾਂਦੀ ਸਗੋਂ ਸੁਤੇ ਸੁਭਾਅ ਵਾਪਰਦੀ ਹੈ ਤੇ ਉਸ ਨੂੰ ਸੁੰਦਰ ਅਲੰਕਾਰਾਂ 'ਚ ਪਰੋ ਕੇ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਹੀ ਇੱਕ ਚੰਗੇ ਸ਼ਾਇਰ ਦੀ ਨਿਸ਼ਾਨੀ ਹੈ।" ਇਨ੍ਹਾਂ ਦੀਆਂ ਰਚਨਾਵਾਂ ਹਨ : 'ਚੱਪਾ ਕੁ ਪੂਰਬ' ਅਤੇ 'ਛਿਣਭੰਗਰ ਵੀ ਕਾਲਾਤੀਤ ਵੀ' ।
