ਵਿਜੇ ਕੁਮਾਰ ਅਗਨੀਹੋਤਰੀ ਦਾ ਜਨਮ 15-6-1950 ਨੂੰ ਸ੍ਰੀ ਮਤੀ ਸੁਹਾਗ ਵੰਤੀ ਦੀ ਕੁੱਖੋਂ ਸ੍ਰੀ ਬੂਟਾ ਰਾਮ ਦੇ ਗ੍ਰਿਹ ਵਿਖੇ ਤਹਿਸੀਲ ਬਟਾਲਾ
(ਗੁਰਦਾਸਪੁਰ) ਦੇ ਪਿੰਡ ਹਰ ਪੁਰਾ ਵਿੱਚ ਹੋਇਆ।ਲਿਖਣ ਦੀ ਚੇਟਕ ਉਸ ਨੂੰ ਉਸ ਦੇ ਚਾਚਾ ਬਿਹਾਰੀ ਲਾਲ ਤੇ ਉਨ੍ਹਾਂ ਦੇ ਵੱਡੇ
ਭਰਾ ਸੁਰਿੰਦਰ ਮੋਹਣ ਤੋਂ ਲੱਗੀ ਉਚੇਰੀ ਪੜ੍ਹਾਈ ਕਰਨ ਉਪ੍ਰੰਤ ਕੁੱਝ ਸਮਾਂ ਉਹ ਅਧਿਆਪਕ ਦੀ ਨੌਕਰੀ ਕਰਕੇ ਅਗਾਉਂ ਸੇਵਾ ਮੁਕਤ ਹੋ ਗਿਆ, ਤੇ
ਹੁਣ ਉਹ ਆਪਣੀ ਗੁਜਾਰੇ ਜੋਗੀ ਜਮੀਨ ਦੀ ਆਮਦਨ ਦੇ ਨਾਲ ਕੋਈ ਹੋਰ ਕੰਮ ਧੰਦਾ ਵੀ ਕਰਦਾ ਹੈ ਪਰ ਸਾਹਿਤ ਨਾਲ ਉਸ ਦੀ ਉਚੇਚੀ ਰੁਚੀ
ਹੈ।ਮਾਨਾਂ ਸਨਮਾਨਾਂ ਦੀ ਵੀ ਉਸ ਨੂੰ ਘਾਟ ਨਹੀਂ ਹੈ।ਮਾਂ ਬੋਲੀ ਪੰਜਾਬੀ ਵਿਕਾਸ ਮੰਚ ਦਾ ਉਹ ਸਰਪਰਸਤ ਵੀ ਹੈ, ਹੁਣ ਉਹ ਸ਼ਿਵ ਦੇ ਲੋਹੇ ਦੇ
ਸ਼ਹਿਰ ਬਟਾਲਾ ਦੇ ਨਾਲ ਲਗਦੀ ਆਬਾਦੀ ਉਮਰ ਪੁਰਾ ਵਿੱਚ ਰਹਿ ਰਿਹਾ ਹੈ।ਦੂਰ ਨੇੜੇ ਦੀਆਂ ਸਾਹਿਤ ਸਭਾਵਾਂ, ਸਾਹਿਤਕ ਸੰਮੇਲਨਾਂ ਵਿੱਚ ਹਾਜ਼ਰ
ਹੋਣ ਦਾ ਉਹ ਮੌਕਾ ਖੁੰਝਣ ਨਹੀਂ ਦੇਂਦਾ, ਇਹ ਹੀ ਉਸ ਦੀ ਵਿਲੱਖਣਤਾ ਹੈ ।
-ਪ੍ਰਸਤੁਤ ਕਰਤਾ-----ਰਵੇਲ ਸਿੰਘ।