Varinder Singh Aulakh ਵਰਿੰਦਰ ਸਿੰਘ ਔਲਖ

ਵਰਿੰਦਰ ਸਿੰਘ ਔਲਖ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਦਾ ਜੰਮ ਪਲ ਹੈ। ਪਿਤਾ ਸ. ਸੁਖਮੰਦਰ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੀ ਕੁਖੋਂ ਉਸ ਨੇ 30 ਮਾਰਚ 1997 ਨੂੰ ਜਨਮ ਲਿਆ।
ਪਿੰਡ ਦੇ ਸਰਕਾਰੀ ਹਾਈ ਸਕੂਲ ਔਲਖ ਤੋਂ 10 ਵੀਂ ਦੀ ਪੜ੍ਹਾਈ ਕੀਤੀ ਇਸ ਤੋਂ ਬਾਅਦ ਕੋਟਕਪੂਰਾ ਦੇ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ 12 ਵੀ ਜਮਾਤ ਪਾਸ ਕੀਤੀ ਅਤੇ ਡਿਸਟੈਂਸ ਐਜੂਕੇਸ਼ਨ ਰਾਹੀਂ ਬੀ. ਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਤੋਂ ਕੀਤੀ। ਇਸ ਦੇ ਨਾਲ ਨਾਲ ਉਸ ਨੇ ਸਿਨੇਮਾ ਵਿੱਚ ਕੰਮ ਵੀ ਕੀਤਾ ਏਸੇ ਦੌਰਾਨ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਬਹੁਤ ਜਿਆਦਾ ਪੈ ਗਿਆ।
ਸਭ ਤੋਂ ਪਹਿਲਾਂ “ਫਿਲਮ ਵਾਰਤਾ” ਚੈਨਲ ਤੋਂ ਪੱਤਰਕਾਰੀ ਦਾ ਸਫਰ ਸ਼ੁਰੂ ਹੋਇਆ ਬਹੁਤ ਕੰਮ ਕੈਮਰੇ ਦੇ ਪਿੱਛੇ ਰਹਿ ਕੇ ਕੀਤਾ। ਕੈਨੇਡਾ ਤੋਂ ਰੇਡੀਓ ਜੀਟੀ ਰੋਡ ਐਫ ਐਮ ਤੋਂ ਕੰਮ ਕਰਦਿਆਂ ਕਈ ਵੱਡੇ ਸਿਆਸੀ ਚਿਹਰਿਆਂ ਦੀ ਇੰਟਰਵਿਊ ਦਾ ਮੌਕਾ ਮਿਲਿਆ। ਉਸ ਦਾ ਲਿਖਿਆ ਕਬਿੱਤ ਛੰਦ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲ ਬਹੁਤੇ ਚੈਨਲਜ਼ ਨੇ ਉਸ ਦੀਆਂ ਇੰਟਰਵਿਊਜ਼ ਕੀਤੀਆਂ ਜਿਸ ਨਾਲ ਆਮ ਲੋਕਾਂ ਵਿੱਚ ਵਿਸ਼ੇਸ਼ ਪਹਿਚਾਣ ਬਣੀ।
ਹੁਣ ਉਸ ਨੇ ਪੱਤਰਕਾਰੀ ਦਾ ਕੰਮ ਘਟਾ ਕੇ ਸਿਰਫ ਸ਼ਾਇਰੀ ਤੇ ਫੋਕਸ ਕੀਤਾ ਹੈ। ਘਰ ਚਲਾਉਣ ਲਈ ਸਿਨਮੇ ਵਿੱਚ ਮੈਨੇਜਰ ਰਹਿਣ, ਸਵਿੱਗੀ ਕੰਪਨੀ ਵਿੱਚ ਡਲਿਵਰੀ ਮੈਨ ਦਾ ਕੰਮ ਕਰਨ ਤੋਂ ਇਲਾਵਾ ਉਸ ਕੋਰੀਅਰ ਸੇਵਾ ਵਿੱਚ ਵੀ ਰੁਜ਼ਗਾਰ ਕਮਾਇਆ ਹੈ।
ਫਿਲਹਾਲ ਆਪਣੇ ਪਿੰਡ ਵਿੱਚ ਸਹਿਕਾਰੀ ਸਭਾ ਵਿੱਚ ਸੈਕਟਰੀ ਦੀ ਪੋਸਟ ਤੇ ਕੰਮ ਕਰ ਰਿਹਾ ਹੈ। ਉਸ ਦੀ ਕਾਵਿ ਰਚਨਾ ਵੀ ਨੇੜ ਭਵਿੱਖ ਵਿੱਚ ਪ੍ਰਕਾਸ਼ਿਤ ਹੋ ਰਹੀ ਹੈ। - ਗੁਰਭਜਨ ਗਿੱਲ।

Dunian Yaad Rakhugi : Varinder Singh Aulakh

ਦੁਨੀਆਂ ਯਾਦ ਰੱਖੂਗੀ : ਵਰਿੰਦਰ ਸਿੰਘ ਔਲਖ

 • ਦੂਣਾ ਹੋ ਕੇ ਆਇਆ ਹਾਂ
 • ਲਿਖਾਂਗੇ ਜ਼ਰੂਰ
 • ਹੋਰ ਹੁੰਦੇ ਨੇ
 • ਐਦਾਂ ਤੇ ਨਹੀਂ ਕਰਦੇ
 • ਦੁਨੀਆਂ ਯਾਦ ਰੱਖੂਗੀ
 • ਅਸਮਾਨ ਤੇ ਸਾਰਾ ਹੀ ਖਾਲੀ ਏ
 • ਕਲਮਾਂ ਵਾਲਿਓ
 • ਤੂੰ ਹੈ ਪਿਆਰੀ
 • ਏਹੀ ਤਾਂ ਮੈਨੂੰ ਦੁੱਖ ਨੇ
 • ਤੇਰੇ ਸਭ ਆਸ਼ਕਾਂ
 • ਤੈਨੂੰ ਦੱਸਾਂਗੇ
 • ਮਿਲਕੇ ਗਿਆਂ ਮਹੀਨਾਂ
 • ਉਹ ਚੰਗੀ ਸੀ
 • ਭੁੱਲ ਜਾਂਦੇ ਨੇ
 • ਕਰੀਬੀ ਯਾਰ
 • ਫਜ਼ੂਲ ਦੀਆਂ ਗੱਲਾਂ
 • ਰੱਬਾ
 • ਨਵਾਬ ਹੁੰਦੇ ਸੀ
 • ਵੱਖਰੀ ਵੱਖਰੀ ਸ਼ੈਅ
 • ਬੜਾ ਕੁੱਝ ਹੋਣਾ ਏ
 • ਰੋਂਦੇ ਨੇ
 • ਠੀਕ ਹੈ
 • ਮਾਸ ਛੱਡਦਾ ਏ
 • ਫ਼ਰਕ
 • ਨਹੀਂ ਲਿਖਦਾ
 • ਕੀ ਕੁੱਝ ਮਾਰ ਬੈਠੇ ਆਂ
 • ਵੱਡਾ ਲਿਖਾਰੀ
 • ਹੋਰ ਦੀ ਏ
 • ਚੰਗੇ ਮਾੜੇ
 • ਇਸ਼ਕ ਮਸਾਲਾ
 • ਮੈਂ ਜਿਉਂਦਾ ਹਾਂ
 • ਸਾਦਗੀ
 • ਕਾਤਲ ਨਾਲ ਗਵਾਹ
 • ਪਿਆਲਾ
 • ਵਾਲ ਦੀ ਖੱਲ੍ਹ
 • ਕਿਹੜਾ ਪੁੱਛਦਾ
 • ਜਹਿਰਾਂ ਦੇ ਵਿੱਚੋਂ ਦਵਾਈ
 • ਮਸ਼ੀਨ ਨਹੀਂ ਹਾਂ
 • ਖਰਾਬ ਕੀਤਾ ਏ
 • ਨਹੀਂ ਆਉਂਦਾ
 • ਗੱਲ ਗੱਲ ਤੇ
 • ਗਰਜ਼ਾਂ
 • ਕੁੱਝ ਹੋਰ ਕਰਦੇ ਹਾਂ
 • ਮਸ਼ਕਾਂ ਦੇ ਭਾਅ
 • ਵੋਟਾਂ
 • ਜਵਾਨੀ ਆ
 • ਪੜ੍ਹਕੇ ਰੋਂਦੇ ਨੇ
 • ਬਿਸਤਰ ਤੇ
 • ਸ਼ਰੀਫ ਹੁੰਦੇ
 • ਅੱਥਰੇ ਅਲਫ਼ਾਜ਼
 • ਜੱਟ
 • ਗੱਲਾਂ
 • ਬੱਸ ਏਨਾ ਹੀ ਕਾਫੀ ਏ
 • ਕੀ ਦੱਸਾਂ
 • ਭੁੱਲ ਗਿਆ
 • ਰੱਬ ਕੀ ਏ
 • ਹੱਕ ਲਵਾਂਗਾ
 • ਮਰੀਆਂ ਪਰੀਆਂ ਨੇ
 • ਪਰਵਾਹ ਨਹੀਂ ਮੈਨੂੰ ਦੁਨੀਆਂ ਦੀ
 • ਅਫਵਾਹਾਂ ਸੀ
 • ਵਾਹ ਵਾਹ
 • ਸਕ੍ਰੀਨਸ਼ਾਟ
 • ਖੇਡ ਕੀਤੀ ਏ
 • ਚਸ਼ਮੇ
 • ਪੰਜਾਬ ਕਿੱਥੇ ਵੇਖਿਆ
 • ਤਖ਼ਤ
 • ਲੋਕ ਤੱਥ
 • ਲੋਕ ਤੱਥ
 • ਹੱਸਾਂ ਕੇ ਰੋਵਾਂ
 • ਕੁਵਾਰੇ ਕੁਵਾਰੇ ਨਹੀਂ ਹੁੰਦੇ
 • ਐ ਬੰਜ਼ਰ ਜ਼ਮੀਨੇ
 • ਬਹੱਤਰ ਕਲੀਆ ਛੰਦ
 • ਸਰਤਾਜ਼ ਛੰਦ
 • ਛੰਦ ਲੀਡਰਾਂ ਦਾ
 • ਕਿੱਤਿਆਂ ਦਾ ਛੰਦ