Ulfat Bajwa
ਉਲਫ਼ਤ ਬਾਜਵਾ

ਉਲਫ਼ਤ ਬਾਜਵਾ (੧੧ ਫ਼ਰਵਰੀ ੧੯੩੮-੧੬ ਮਈ ੨੦੦੮) ਪੰਜਾਬੀ ਗਜ਼ਲਗੋ ਸਨ । ਉਨ੍ਹਾਂ ਦਾ ਅਸਲੀ ਨਾਂ ਮਿਲਖਾ ਸਿੰਘ ਸੀ । ਉਨ੍ਹਾਂ ਦਾ ਜਨਮ ਬਰਤਾਨਵੀ ਪੰਜਾਬ ਦੇ ਪਿੰਡ ਕੁਰਾਰਾ ਬੇਲਾ ਸਿੰਘ ਵਾਲਾ (ਪਾਕਿਸਤਾਨ), ਵਿੱਚ ਪਿਤਾ ਸ. ਬੁੱਧ ਸਿੰਘ ਬਾਜਵਾ ਅਤੇ ਮਾਤਾ ਸੰਤ ਕੌਰ ਦੇ ਘਰ ਹੋਇਆ । ਭਾਰਤ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਵਾਰ ਲੰਮਾ ਪਿੰਡ, ਜ਼ਿਲਾ ਜਲੰਧਰ ਆ ਕੇ ਵਸ ਗਿਆ ਸੀ।ਉਹ ਸਕੂਲ ਅਧਿਆਪਕ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਸਾਰਾ ਜਹਾਨ ਮੇਰਾ (ਗਜ਼ਲ ਸੰਗ੍ਰਹਿ-੧੯੯੧), ਵਧੀਆ ਸ਼ਿਅਰ ਪੰਜਾਬੀ ਦੇ (੨੦੦੭, ਗੁਰਦਿਆਲ ਰੌਸ਼ਨ ਨਾਲ ਮਿਲ ਕੇ ਸੰਪਾਦਿਤ), ਸਾਰਾ ਆਲਮ ਪਰਾਇਆ ਲਗਦਾ ਹੈ (੨੦੦੯, ਮੌਤ ਉੱਪਰੰਤ ਪ੍ਰਕਾਸ਼ਿਤ) । ਉਨ੍ਹਾਂ ਦੇ ਸ਼ਾਗਿਰਦਾਂ ਵਿੱਚ ਆਰਿਫ਼ ਗੋਬਿੰਦਪੁਰੀ, ਸੁਖਵੰਤ ਅਤੇ ਗੁਰਦਿਆਲ ਰੌਸ਼ਨ ਸ਼ਾਮਲ ਹਨ।