Tauqir Reza ਤੌਕੀਰ ਰਜ਼ਾ
ਤੌਕੀਰ ਰਜ਼ਾ ਦਾ ਜਨਮ 4 ਅਪ੍ਰੈਲ 1988 ਨੂੰ ਚਕਵਾਲ, ਲਹਿੰਦੇ ਪੰਜਾਬ 'ਚ ਹੋਇਆ ।
ਉਨ੍ਹਾਂ ਦੇ ਪਿੰਡ ਦਾ ਨਾਂ ਮੁਰੀਦ ਏ। ਇਹ ਇਲਾਕਾ ਧਨ ਕਹੋਨ ਕਹਿਲਾਂਦਾ ਏ। ਬਾਬਾ ਪੀਲੂ ਜਿਨ੍ਹਾਂ ਮਿਰਜ਼ਾ-ਸਾਹਿਬਾਂ ਲਿਖੀ,
ਉਹ ਵੀ ਇਸੇ ਇਲਾਕੇ ਦੇ ਸਨ । ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਚਕਵਾਲ ਦੇ ਹਿੱਕ ਪਿੰਡ 'ਗਾਹ' ਵਿਚ
ਜੰਮੇ ਸਨ । ਇਸ ਇਲਾਕੇ ਦੇ ਲਹਿਜੇ ਨੂੰ ਧੰਨਿ ਆਖਦੇ ਨੇਂ । ਤੌਕੀਰ ਰਜ਼ਾ ਨੇ ਮੈਟ੍ਰਿਕ ਚਕਵਾਲ ਤੋਂ ਤੇ ਇੰਟਰਮੀਡੀਏਟ ਇਸਲਾਮਾਬਾਦ
ਤੋਂ ਕੀਤਾ । ਉਦੋਂ ਬਾਅਦ ਪੜ੍ਹਾਈ ਤੇ ਰੋਜ਼ਗਾਰ ਲਈ ਲੰਦਨ ਟੁਰ ਗਏ । ਕੁੱਝ ਵਰ੍ਹਿਆਂ ਤੋਂ ਫ਼ਰਾਂਸ ਦੇ ਵਸਨੀਕ ਨੇਂ । 2006 ਤੋਂ ਲਿਖਣ
ਦੀ ਸ਼ੁਰੂਆਤ ਕੀਤੀ । ਤੌਕੀਰ ਰਜ਼ਾ ਪੰਜਾਬੀ ਤੇ ਉਰਦੂ ਦੋਹਵਾਂ ਬੋਲੀਆਂ ,ਚ ਗ਼ਜ਼ਲ, ਅਜ਼ਾਦ ਨਜ਼ਮ, ਤੇ ਨਸਰੀ ਨਜ਼ਮ ਲਿਖਦੇ ਨੇਂ।
ਉਨ੍ਹਾਂ ਦੀ ਕਿਤਾਬ 'ਚੰਨ ਦੀ ਮਿੱਟੀ' ਸਾਲ 2022 ਵਿਚ ਸਾਂਝ ਪਬਲੀਕੇਸ਼ਨਜ਼ ਲਾਹੌਰ ਤੋਂ ਛਪੀ । ਉਰਦੂ ਨਜ਼ਮਾਂ ਦੀ ਕਿਤਾਬ
'ਮੋਤੀਏ ਕੇ ਨਾਬੀਨਾ ਫੂਲ' ਮਤਲਬ 'ਮੋਤੀਏ ਦੇ ਅੰਨ੍ਹੇ ਫੁੱਲ' ਛਾਪੇਖ਼ਾਨੇ 'ਚ ਏ ਤੇ ਜਲਦੀ ਹੀ ਛਪ ਜਾਵੇਗੀ । ਤੌਕੀਰ ਰਜ਼ਾ ਨੇਂ 2023
ਵਿਚ ਮਸ਼ਹੂਰ ਕਵੀ ਕਾਬਲ ਜਾਫ਼ਰੀ ਹੋਰਾਂ ਦੀ ਕਿਤਾਬ 'ਅਪਾਰ' ਸੋਧੀ, ਜਿਸਦਾ ਗੁਰਮੁਖੀ ਉਤਾਰਾ ਵੀ ਹੋ ਚੁੱਕਿਆ ਏ ਅਤੇ ਉਹ
ਅੱਜ ਕੱਲ੍ਹ ਉਸਤਾਦ ਆਬਿਦ ਜਾਫ਼ਰੀ ਹੋਰਾਂ ਦੀ ਪੰਜਾਬੀ ਸ਼ਾਇਰੀ ਵੀ ਜੋੜ ਰਹੇ ਨੇਂ । ਇਸ ਤੋ ਇਲਾਵਾ ਉਨ੍ਹਾਂ ਦੀਆਂ ਕਵਿਤਾਵਾਂ
ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਵਿਚ ਵੀ ਛਪਦੀਆਂ ਰਹਿੰਦੀਆਂ ਨੇਂ।
In our literary world flooded with kitsch, it’s not an everyday experience that
you chance upon verses that are both evocative and provocative making you stop in
your tracks. Tauqeer Raza’s book “Chunn di Mitti (Moon Dust)” published by Sanjh
Publications, Lahore, has some such verses.
Mushtaq Sufi ( Dawn , Punjabi Notes Feb 07 2022 )