Tankhah Nama : Bhai Nand Lal Goya

ਤਨਖ਼ਾਹ ਨਾਮਾ : ਭਾਈ ਨੰਦ ਲਾਲ ਗੋਯਾ

ਪ੍ਰਸ਼ਨ ਭਾਈ ਨੰਦ ਲਾਲ ਜੀ
ਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦੋਹਰਾ

ਪ੍ਰਸ਼ਨ ਕੀਆ ਨੰਦ ਲਾਲ ਜੀ ਗੁਰੂ ਬਤਾਈਏ ਮੋਹਿ
ਕੌਣ ਕਰਮ ਇਨ ਜੋਗ ਹੈਂ ਕੌਣ ਕਰਮ ਨਹੀਂ ਸੋਹਿ ॥੧॥

ਦੋਹਰਾ

ਨੰਦ ਲਾਲ ਤੁਮ ਬਚਨ ਸੁਣਹੁ ਸਿਖ ਕਰਮ ਹੈ ਏਹਿ
ਨਾਮੁ ਦਾਨੁ ਇਸਨਾਨ ਬਿਨ ਕਰੇ ਨਾ ਅਨ ਸਿਉਂ ਨੇਹੁ ॥੨॥

ਚੋਪਈ

ਪ੍ਰਾਤਾਕਾਲ ਸਤਿਸੰਗ ਨਾ ਜਾਵੈ ।
ਤਨਖ਼ਾਹਦਾਰ ਬਹੁ ਵੱਡਾ ਕਹਾਵੈ ॥੩॥
ਸਤਿਸੰਗ ਜਾਇ ਕਰ ਚਿੱਤ ਡੁਲਾਵੈ ।
ਈਹਾਂ ਉਹਾਂ ਠੌਰ ਨਾ ਪਾਵੈ ॥੪॥
ਹਰਿ ਜਸ ਸੁਣਤੇ ਬਾਤ ਚਲਾਵੈ ।
ਕਹੇ ਗੋਬਿੰਦ ਸਿੰਘ ਵੋਹ ਜਮ ਪੁਰ ਜਾਵੈ ॥੫॥
ਨਿਰਧਨ ਵੇਖ ਨਾ ਪਾਸ ਬਹਾਵੈ ।
ਸੋ ਤਨਖ਼ਾਹੀ ਮੂਲ ਕਹਾਵੈ ॥੬॥
ਸ਼ਬਦ ਗਿਆਨ ਬਿਨ ਕਰੇ ਜੋ ਬਾਤ ।
ਤਾ ਕੈ ਕਛੂ ਨਾ ਆਵੈ ਹਾਥ ॥੭॥
ਸ਼ਬਦ ਭੋਗ ਨਾ ਨਿਵਾਵੇ ਸੀਸ਼ ।
ਤਾਂ ਕੋ ਮਿਲੇ ਨਾ ਪਰਮ ਜਗਦੀਸ਼ ॥੮॥

ਦੋਹਰਾ

ਜੋ ਪ੍ਰਸਾਦਿ ਕੋ ਬਾਂਟ ਹੈ ਮਨ ਮੇਂ ਧਾਰੇ ਲੋਭ
ਕਿਸੇ ਥੋੜਾ ਕਿਸੇ ਅਗਲਾ ਸਦਾ ਰਹੇ ਤਿਸ ਸੋਗ ॥੯॥

ਚੌਪਈ

ਕੜਾਹ ਪ੍ਰਸਾਦਿ ਕੀ ਬਿੱਧ ਸੁਣ ਲੀਜੈ
ਤੀਨ ਭਾਂਤ ਕੋ ਸਮਸਰ ਕੀਜੈ ॥੧੦॥
ਲੇਪਣ ਆਗੇ ਬਹੁਕਰ ਦੀਜੈ
ਮਾਂਜਣ ਧਰ ਭਾਂਜਣ ਧੋਵੀਜੈ ॥੧੧॥
ਕਰਿ ਇਸ਼ਨਾਨ ਪਵਿੱਤਰ ਹੋਇ ਬਹੇ
ਵਾਹਿਗੁਰੂ ਬਿਨ ਅਵਰ ਨਾ ਕਹੇ ॥੧੨॥
ਨਵਤਨ ਕੁੰਭ ਪੂਰ ਜਲ ਲੇਹ
ਗੋਬਿੰਦ ਸਿੰਘ ਸਫਲ ਤਿਨ ਦੇਹ ॥੧੩॥
ਕਰਿ ਤਿਆਰ ਚੌਕੀ ਪਰ ਧਰੇ
ਚਾਰ ਓਰ ਕੀਰਤਨ ਬਹਿ ਕਰੇ ॥੧੪॥

ਦੋਹਰਾ

ਮੋਹਰ ਤੁਰਕ ਕੀ ਸਿਰ ਧਰੇ ਲੋਹ ਲਗਾਵੈ ਚਰਨ
ਕਹੈ ਗੋਬਿੰਦ ਸਿੰਘ ਸੁਣੋ ਲਾਲ ਜੀ ਫਿਰ ਫਿਰ ਹੋਏ ਤਿਸ ਮਰਨ ॥੧੫॥

ਚੌਪਈ

ਲਗੈ ਦੀਵਾਨ ਸੁਣ ਮੂਲ ਨਾ ਜਾਵੈ
ਰਹਿਤ ਬਿਨਾਂ ਪ੍ਰਸਾਦਿ ਵਰਤਾਵੈ ॥੧੬॥
ਸੂਹਾ ਪਹਿਣ ਲਏ ਨਸਵਾਰ
ਕਹੇ ਗੋਬਿਦ ਸਿੰਘ ਜਮ ਕਰੇ ਖਵਾਰ ॥੧੭॥
ਮਾਇ ਭੈਣ ਜੋ ਆਵੈ ਸੰਗਤਿ
ਦ੍ਰਿਸ਼ਟ ਬੁਰੀ ਵੇਖੈ ਤਿਸ ਪੰਗਤ ॥੧੮॥
ਸਿਖ ਹੋਇ ਜੋ ਕਰਤ ਕਰੋਧ
ਕੰਨਿਆ ਮੂਲ ਨਾ ਦੇਵੇ ਸੋਧ ॥੧੯॥
ਧੀ ਭੈਣ ਕਾ ਪੈਸਾ ਖਾਇ
ਕਹੇ ਗੋਬਿੰਦ ਸਿੰਘ ਧੱਕੇ ਜਮ ਖਾਇ ॥੨੦॥
ਸਿਖ ਹੋਏ ਬਿਨ ਲੋਹ ਜੋ ਫਿਰੈ
ਆਵਤ ਜਾਵਤ ਜਨਮੇ ਮਰੇ ॥੨੧॥

ਮਾਲ ਅਤਿਥਿ ਕਾ ਬਲ ਕਰੇ ਛਲੈ
ਜਪੁ ਤਪੁ ਤਾਂ ਕੋ ਸਭ ਨਿਹਫਲੈ ॥੨੨॥

ਸੋਰਠਾ

ਕੰਘਾ ਦੋਵੇਂ ਵਕਤ ਕਰ ਪੱਗ ਚੁਣੈ ਕਰ ਬਾਂਧਈ
ਦਾਤਨ ਕਰੇ ਨਿਤ ਨੀਤ ਨਾ ਦੁਖ ਪਾਵੈ ਲਾਲ ਜੀ ॥੨੩॥

ਦੋਹਰਾ

ਦਸਵੰਧ ਗੁਰੁ ਨਹਿ ਦੇਵੈ ਝੂਠ ਬੋਲ ਜੋ ਖਾਇ
ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੂ ਨਾ ਬਿਸਾਹਿ ॥੨੪॥

ਚੌਪਈ

ਠੰਡੇ ਪਾਣੀ ਜੋ ਨਹੀਂ ਨਹਾਵੈ
ਬਿਨ ਜਪੁ ਪੜ੍ਹੇ ਪ੍ਰਸ਼ਾਦਿ ਜੋ ਪਾਵੈ ॥੨੫॥
ਬਿਨ ਰਹਿਰਾਸ ਸੰਧਿਆ ਜੋ ਖੋਵੈ
ਕੀਰਤਨ ਪੜ੍ਹੇ ਬਿਨ ਰੈਣ ਜੋ ਸੋਵੈ ॥੨੬॥
ਚੁਗਲੀ ਕਰ ਜੋ ਕਾਜ ਬਿਗਾਰੈ
ਧ੍ਰਿਗ ਤਿਸ ਜਨਮ ਜੋ ਧਰਮ ਬਿਸਾਰੈ ॥੨੭॥
ਕਰੇ ਬਚਨ ਜੋ ਪਾਲੈ ਨਾਹੀਂ
ਕਹੇ ਗੋਬਿੰਦ ਸਿੰਘ ਤਿਸ ਠੌਰ ਕਤ ਨਾਹੀਂ ॥੨੮॥
ਲੈ ਤੁਰਕਨ ਤੇ ਮਾਸ ਜੋ ਖਾਵੈ
ਬਿਨ ਗੁਰ ਸ਼ਬਦ ਬਚਨ ਜੋ ਗਾਵੈ ॥੨੯॥
ਤ੍ਰਿਯ ਰਾਗ ਸੁਣਿ ਚਿਤ ਲਾਏ
ਸੁਣਹ ਲਾਲ ਸੋ ਜਮ ਪੁਰ ਜਾਏ ॥੩੦॥

ਚੌਪਈ

ਅਰਦਾਸ ਬਿਨਾਂ ਜੋ ਕਾਜ ਸਿਧਾਵੈ
ਭੇਟ ਕੀਏ ਬਿਨ ਕੁਛ ਮੁਖ ਪਾਵੈ ॥੩੧॥
ਤਿਆਗੀ ਬਸਤ ਗਹਿਣ ਜੇ ਕਰੈ
ਬਿਨ ਤ੍ਰਿਯਾ ਆਪਣੀ ਸੇਜ ਜੋ ਧਰੈ ॥੩੨॥
ਅਤਿਥਿ ਵੇਖ ਨਹੀਂ ਦੇਵੈ ਦਾਨ
ਸੋ ਨਹੀਂ ਪਾਵੈ ਦਰਗਹਿ ਮਾਨ ॥੩੩॥
ਕੀਰਤਨ ਕਥਾ ਸਿਉਂ ਮਨ ਨਹੀਂ ਲਾਵੈ
ਸੰਤ ਸਿਖ ਕੋ ਬੁਰਾ ਅਲਾਵੈ ॥੩੪॥
ਨਿੰਦਾ ਜੂਆ ਹਰੇ ਜੋ ਮਾਲ
ਮਹਾਂ ਦੁੱਖ ਪਾਵੈ ਤਿਸ ਕੋ ਕਾਲ ॥੩੫॥
ਗੁਰ ਕੀ ਨਿੰਦਾ ਸੁਣੇ ਨਾ ਕਾਨ
ਭੇਟ ਕਰੋ ਤਿਸ ਸੰਗ ਕਿਰਪਾਨ ॥੩੬॥

ਦੋਹਰਾ

ਗੋਲਕ ਰਾਖ ਨਾਹਿ ਜੋ ਛਲ ਕਾ ਕਰੈ ਵਪਾਰ
ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ ॥੩੭॥

ਚੌਪਈ

ਵਾਹਿਗੁਰੂ ਬਿਨ ਕਹੇ ਜੋ ਖਾਵੈ
ਵੇਸਵਾ ਦਵਾਰੇ ਸਿਖ ਜੋ ਜਾਵੈ ॥੩੮॥
ਪਰ ਇਸਤ੍ਰੀ ਸਿਉਂ ਨੇਹੁੰ ਲਗਾਵੈ
ਕਹੇ ਗੋਬਿੰਦ ਸਿੰਘ ਵੁਹ ਸਿਖ ਨਾ ਭਾਵੈ ॥੩੯॥
ਗੁਰ ਤਲਫ਼ੀ ਕਪਟੀ ਹੈ ਜੋਇ
ਬਡੋ ਤਨਖ਼ਾਹੀ ਜਾਣੋ ਸੋਇ ॥੪੦॥
ਗੁਰ ਕੋ ਛੋਡ ਅਵਰ ਸਿਉਂ ਮਾਂਗੇ
ਰਾਤਰੀ ਸੋਏ ਤੇੜ ਹੋਇ ਨਾਂਗੇ ॥੪੧॥
ਨਗਨ ਹੋਇ ਕਰ ਭੋਗ ਜੋ ਕਰੈ
ਨਗਨ ਹੋਇ ਜਲ ਮੱਜਣ ਕਰੈ ॥੪੨॥

ਦੋਹਰਾ

ਨਗਨ ਹੋਇ ਬਾਹਰ ਫਿਰੈ ਨਗਨ ਸੀਸ ਜੋ ਖਾਇ
ਨਗਨ ਪ੍ਰਸਾਦਿ ਜੋ ਬਾਂਟਈ ਤਨਖ਼ਾਹੀ ਬਡਾ ਕਹਾਇ ॥੪੩॥

ਚੌਪਈ

ਖਾਲਸਾ ਸੋਇ ਜੋ ਨਿੰਦਾ ਤਿਆਗੈ
ਖਾਲਸਾ ਸੋਇ ਲੜੇ ਹੋਇ ਆਗੈ ॥੪੪॥
ਖਾਲਸਾ ਸੋਇ ਜੋ ਪੰਚ ਕੋ ਮਾਰੈ
ਖਾਲਸਾ ਸੋਇ ਕਰਮ ਕੋ ਸਾੜੈ ॥੪੫॥
ਖਾਲਸਾ ਸੋਇ ਮਾਨ ਜੋ ਤਿਆਗੈ
ਖਾਲਸਾ ਸੋਇ ਜੋ ਪਰਤ੍ਰੀਆ ਤੇ ਭਾਗੈ ॥੪੬॥
ਖਾਲਸਾ ਸੋਇ ਪਰਦ੍ਰਿਸ਼ਟਿ ਕੋ ਤਿਆਗੈ
ਖਾਲਸਾ ਸੋਇ ਨਾਮ ਰਤ ਲਾਗੈ ॥੪੭॥
ਖਾਲਸਾ ਸੋਇ ਗੁਰਬਾਣੀ ਹਿਤ ਲਾਇ
ਖਾਲਸਾ ਸੋਇ ਸਾਰ ਮੁੰਹਿ ਖਾਇ ॥੪੮॥

ਦੋਹਰਾ

ਖ਼ਲਕ ਖ਼ਾਲਿਕ ਕੀ ਜਾਣ ਕੇ ਖ਼ਲਕ ਦੁਖਾਵੈ ਨਾਹਿ
ਖ਼ਲਕ ਦੁਖੈ ਨੰਦ ਲਾਲ ਜੀ ਖ਼ਾਲਿਕ ਕੋਪੈ ਤਾਹਿ ॥੪੯॥

ਚੌਪਈ

ਖਾਲਸਾ ਸੋਇ ਨਿਰਧਨ ਕੋ ਪਾਲੈ
ਖਾਲਸਾ ਸੋਇ ਦੁਸ਼ਟ ਕੋ ਗਾਲੇ ॥੫੦॥
ਖਾਲਸਾ ਸੋਇ ਨਾਮ ਜਪ ਕਰੈ
ਖਾਲਸਾ ਸੋਇ ਮਲੇਛ ਪਰ ਚੜ੍ਹੈ ॥੫੧॥
ਖਾਲਸਾ ਸੋਇ ਨਾਮ ਸਿਉਂ ਜੋੜੇ
ਖਾਲਸਾ ਸੋਇ ਬੰਧਨ ਕੋ ਤੋੜੇ ॥੫੨॥
ਖਾਲਸਾ ਸੋਇ ਜੋ ਚੜ੍ਹੇ ਤੁਰੰਗ
ਖਾਲਸਾ ਸੋਇ ਜੋ ਕਰੇ ਨਿਤ ਜੰਗ਼ ॥੫੩॥
ਖਾਲਸਾ ਸੋਇ ਸ਼ਸਤਰ ਕੋ ਧਾਰੈ
ਖਾਲਸਾ ਸੋਇ ਦੁਸ਼ਟ ਕੋ ਮਾਰੈ ॥੫੪॥

ਦੋਹਰਾ

ਦੋਹੀ ਫਿਰੇ ਅਕਾਲ ਕੀ ਨਿੰਦਾ ਕਰੈ ਨਾ ਕੋਇ
ਬਨ ਪਰਬਤ ਸਭ ਭਜੇਂਗੇ ਤ੍ਰਿਹ ਜਗਤ ਮੇਂ ਸੋਇ ॥੫੫॥

ਚੌਪਈ

ਸੁਣੋ ਨੰਦ ਲਾਲ ਏਹੋ ਸਾਚ
ਪਰਗਟ ਕਰਾਊਂ ਆਪਣੇ ਰਾਜ਼ ॥੫੬॥
ਚਾਰ ਬਰਨ ਇਕ ਬਰਨ ਕਰਾਊਂ
ਵਾਹਿਗੁਰੂ ਕਾ ਜਾਪ ਜਪਾਊਂ ॥੫੭॥
ਚੜ੍ਹੈਂ ਤੁਰੰਗ ਉੜਾਵੈਂ ਬਾਜ
ਤੁਰਕ ਵੇਖ ਕਰ ਜਾਵੈਂ ਭਾਜ ॥੫੮॥
ਸਵਾ ਲਾਖ ਸੇ ਏਕ ਲੜਾਊਂ
ਚੜ੍ਹੈ ਸਿੰਘ ਤਿਸ ਮੁਕਤ ਕਰਾਊਂ ॥੫੯॥
ਝੂਲਣ ਨੇਜ਼ੇ ਹਸਤੀ ਸਾਜੇ
ਦੁਆਰ ਦੁਆਰ ਪਰ ਨੌਬਤ ਬਾਜੇ ॥੬੦॥
ਸਵਾ ਲਾਖ ਜਬ ਧੁਖੈ ਪਲੀਤਾ
ਤਬ ਖਾਲਸਾ ਉਦੈ ਅਸਤ ਲੋ ਜੀਤਾ ॥੬੧॥

ਦੋਹਰਾ

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
ਖ਼ਵਾਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ ॥੬੨॥
ਬਚਨ ਹੈ ਸ੍ਰੀ ਗੁਰੂ ਜੀ ਕਾ ਕਿ ਜੋ ਕੋਈ ਸਿਖ ਦਾ ਬੇਟਾ ਹੋਏ ਔਰ ਮੋਨਾ ਹੋਇ ਜਾਵੈ
ਤਿਸ ਕੀ ਜੜ੍ਹ ਸੁੱਕੀ, ਔਰ ਜੋ ਮੋਨਾ ਸਿਖ ਹੋਇ ਜਾਵੈ ਤਿਸ ਕੀ ਜੜ੍ਹ ਹਰੀ

ਇਤਿ ਸ੍ਰੀ ਤਨਖ਼ਾਹ ਨਾਮਾ ਸੰਪੂਰਨ

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਨੰਦ ਲਾਲ ਗੋਯਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ