ਕਾਵਿ ਸੰਗ੍ਰਹਿ ਕਿਰਨਾਂ(1979)ਅੰਗੂਠੇ ਦਾ ਨਿਸ਼ਾਨ(1985) ਜਵਾਬੀ ਖ਼ਤ (1989)ਮੈਂ ਸਿਕੰਦਰ ਨਹੀਂ(2001) ਤੇ ਧੁੰਦ ਤੋਂ ਇਲਾਵਾ ਹਿੰਦੀ ਚ ਇੱਕ ਪੁਸਤਕ ਯੇ ਉਨ ਦਿਨੋਂ ਕੀ ਬਾਤ ਹੈ ਛਪ ਚੁਕੀਆਂ ਹਨ। ਸੁਰਜੀਤ ਸਖੀ ਵਰਤਮਾਨ ਸਮੇਂ ਪੰਜਾਬੀ ਕਵੀਆਂ ਬਾਰੇ ਰਚਨਾ ਆਧਾਰਿਤ ਰੇਖਾ ਚਿਤਰ ਲਿਖਣ ਚ ਰੁੱਝੀ ਹੋਈ ਹੈ। ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਵਿੰਦਰ ਕੰਬੋਜ਼, ਕੁਲਵਿੰਦਰ ਤੇ ਸੁਰਿੰਦਰ ਸੀਰਤ ਬਾਰੇ ਉਹ ਲਿਖ ਰਹੀ ਹੈ । ਸੁਜਿੰਦ ਵਾਰਤਕ ਦੀ ਸਿਰਜਣਹਾਰੀ ਸੁਰਜੀਤ ਸਖੀ ਨਿਵੇਕਲੇ ਅੰਦਾਜ਼ ਵਾਲੀ ਗ਼ਜ਼ਲ ਤੇ ਕਵਿਤਾ ਲਿਖਦੀ ਹੈ।
