ਕੈਲਗਰੀ (ਕੈਨੇਡਾ) ਵੱਸਦੀ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਰਿੰਦਰ ਗੀਤ ਦਾ ਮਾਪਿਆਂ ਪਿਤਾ ਜੀ ਸ: ਉੱਤਮ ਸਿੰਘ ਧਾਲੀਵਾਲ ਤੇ ਮਾਤਾ ਜੀ
ਸਰਦਾਰਨੀ ਮੁਖਤਿਆਰ ਕੌਰ ਨੇ ਉਸਦਾ ਨਾਮ ਤਾਂ ਸੁਰਿੰਦਰ ਕੌਰ ਧਾਲੀਵਾਲ ਰੱਖਿਆ ਸੀ ਪਰ ਕਵਿਤਾ ਸੰਸਾਰ ਚ ਉਹ ਸੁਰਿੰਦਰ ਗੀਤ ਹੋ ਗਈ।
2 ਅਪਰੈਲ 1951 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰਾਊ ਕੇ(ਨੇੜੇ ਨਿਹਾਲ ਸਿੰਘ ਵਾਲਾ) ਪੰਜਾਬ ਚ ਜੰਮੀ ਪਲੀ ਤੇ ਬੀ ਐੱਸ ਸੀ ਤੀਕ ਪੜ੍ਹੀ ਸੁਰਿੰਦਰ ਗੀਤ
ਜੁਲਾਈ 1974 ਨੂੰ ਪਰਦੇਸਣ ਹੋ ਗਈ, ਘੱਲ ਕਲਾਂ (ਮੋਗਾ) ਦੇ ਸ: ਗੁਰਬਖ਼ਸ਼ ਸਿੰਘ ਗਿੱਲ ਨਾਲ ਵਿਆਹ ਕਰਵਾ ਕੇ। ਗੀਤ ਤਿੰਨ ਬੱਚਿਆਂ ਦੀ ਮਾਂ ਹੈ।
ਸੁਰਿੰਦਰ ਗੀਤ ਦੀ ਕਲਮ ਤੋਂ ਹੁਣ ਤੀਕ ਤੁਰੀ ਸਾਂ ਮੈਂ ਓਥੋਂ 1996, ਸੁਣ ਨੀ ਜਿੰਦੇ 1999, ਚੰਦ ਸਿਤਾਰੇ ਮੇਰੇ ਵੀ ਨੇ 2005, ਮੋਹ ਦੀਆਂ ਛੱਲਾਂ ( ਗ਼ਜ਼ਲਾਂ)2011,
ਕਾਨੇ ਦੀਆਂ ਕਲਮਾਂ 2014, ਰੁੱਖ ਤੇ ਪੰਛੀ 2017, ਸ਼ਬਦ-ਸੁਨੱਖੇ 2019, ਗੁਸਤਾਖ਼ ਹਵਾ 2020, ਕਾਵਿ ਸੰਗ੍ਰਹਿ ਤੋਂ ਇਲਾਵਾ ਧੀ ਦਾ ਕਰਜ਼ (ਵਾਰਤਕ ਸੰਗ੍ਰਹਿ)2019 ਚ ਛਪਿਆ।
ਡਾ.ਸੁਰਜੀਤ ਬਰਾੜ ਘੋਲੀਆ ਨੇ ਉਸ ਬਾਰੇ “ ਸੁਰਿੰਦਰ ਗੀਤ ਕਾਵਿ: ਦ੍ਰਿਸ਼ਟਗਤ ਪ੍ਰਵਚਨ “ ਪੁਸਤਕ 2019 ਚ ਲਿਖੀ ਜੋ ਸੁਰਿੰਦਰ ਗੀਤ ਦੀਆਂ ਪਹਿਲੀਆਂ ਛੇ ਕਿਤਾਬਾਂ
ਬਾਰੇ ਸਮਾਲੋਚਨਾ ਦੀ ਮੁੱਲਵਾਨ ਕਿਰਤ ਹੈ।