Sukhpal Vir Singh Hasrat ਸੁਖਪਾਲ ਵੀਰ ਸਿੰਘ ਹਸਰਤ
ਸੁਖਪਾਲ ਵੀਰ ਸਿੰਘ ਹਸਰਤ (੨੩ ਅਗਸਤ ੧੯੩੮-੧੯੯੫) ਪੰਜਾਬੀ ਦੇ
ਕਵੀ, ਸੰਪਾਦਕ, ਲੇਖਕ ਅਤੇ ਨਾਵਲਕਾਰ ਸਨ। ਉਨ੍ਹਾਂ ਨੂੰ ੧੯੮੦ ਵਿੱਚ ਉਨ੍ਹਾਂ
ਦੀ ਰਚਨਾ ਕਹਿਕਸ਼ਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ।
ਉਨ੍ਹਾਂ ਦੀਆਂ ਰਚਨਾਵਾਂ ਹਨ: ਮੋਹ ਮਾਇਆ, ਸੂਰਜ ਤੇ ਕਹਿਕਸ਼ਾਂ, ਸ਼ਕਤੀ ਨਾਦ,
ਕਾਲ ਮੁਕਤ (ਪ੍ਰਬੰਧ ਕਾਵਿ), ਕੋਸੀ ਰੁੱਤ (ਨਾਵਲ), ਦੁਸ਼ਟ ਦਮਨ ਗੋਬਿੰਦ ਗੁਰੂ,
ਇਹ ਮਹਿਕ ਸਦੀਵੀ, ਕਾਵਿ ਦਰਸ਼ਨ, ਨੂਰ ਦਾ ਸਾਗਰ, ਪੰਚ-ਤਰਣੀ, ਮੋਹ ਮਾਇਆ,
ਹਯਾਤੀ ਦੇ ਸੋਮੇ, ਵਣ ਕੰਬਿਆ, ਸ਼ਕਤੀ ਦਾ ਦਰਿਆ, ਸ਼ਕਤੀ ਮਾਰਗ (ਬੀਰ ਰਸੀ ਕਵਿਤਾਵਾਂ),
ਸੂਰਜ ਦਾ ਕਾਫ਼ਲਾ, ਸੂਰਜ ਦੀ ਦੋਸਤੀ, ਸੂਰਜੀ ਸੌਗ਼ਾਤ, ਸਰਸਬਜ਼ ਪਤਝੜਾਂ, ਹਸਰਤ ਕਾਵਿ (੧੯੫੫-੭੫) ।