Sukhdev Singh ਸੁਖਦੇਵ ਸਿੰਘ
ਸੁਖਦੇਵ ਸਿੰਘ ਪੰਜਾਬੀ ਦੇ ਲੇਖਕ, ਕਵੀ ਅਤੇ ਬਾਲ ਸਾਹਿਤਕਾਰ ਹਨ । ਉਹ ਪਿੰਡ ਤੇ ਡਾ: ਮਾਧੋਪੁਰ ਜਿਲ੍ਹਾ ਕਪੂਰਥਲਾ
ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ. ਮੱਖਣ ਸਿੰਘ ਅਤੇ ਮਾਤਾ ਸ੍ਰੀਮਤੀ ਨਛੱਤਰ ਕੌਰ ਜੀ ਹਨ । ਉਨ੍ਹਾਂ ਦੀ
ਵਿਦਿਅਕ ਯੋਗਤਾ ਐਮ.ਏ (ਹਿਸਟਰੀ), ਬੀ.ਐੱਡ ਹੈ । ਕਿੱਤੇ ਵੱਜੋਂ ਉਹ ਪੰਜਾਬੀ ਅਧਿਆਪਕ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ
ਰਚਨਾਵਾਂ ਹਨ: ਮੇਰੇ ਅੱਖਰ (੨੦੧੯), ਘੜਾ ਤੇ ਪਾਣੀ, ਦਿਲੀ ਅਰਮਾਨ, ਰੁੱਖ ਨੂੰ ਸਵਾਲ (ਕਵਿਤਾਵਾਂ) ਆਦਿ। ਉਨ੍ਹਾਂ ਨੂੰ
ਕਈ ਸੰਸਥਾਵਾਂ ਵੱਲੋਂ ਮਾਨ-ਸਨਮਾਨ ਵੀ ਦਿੱਤੇ ਗਏ ਹਨ ।