Sughra Sadaf (Dr.) ਸੁਗ਼ਰਾ ਸੱਦਫ਼ (ਡਾ.)

ਲਾਹੌਰ (ਪਾਕਿਸਤਾਨ) ਵੱਸਦੀ ਲੇਖਿਕਾ ਡਾ. ਸੁਗ਼ਰਾ ਸੱਦਫ਼ ਪੰਜਾਬੀ ਕਵਿਤਾ ਤੇ ਕਹਾਣੀ ਦੀ ਸਫ਼ਲ ਸਿਰਜਕ ਹੈ। ਇੱਕੋ ਜਿੰਨੀ ਮੁਹਾਰਤ ਨਾਲ ਧਰਤੀ ਦੀ ਦਰਦਾਂ ਭਿੱਜੀ ਬਾਤ ਸੁਣਾਉਂਦੀ। ਉਸ ਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਦੇ ਬੋਲ ਕਿਤੇ ਕਿਤੇ ਹਟਕੋਰੇ ਭਰਦੇ, ਹੌਕੇ ਲੈਂਦੇ ਆਪਣੀ ਵਾਰਤਾ ਤੁਹਾਡੇ ਸਾਹਾ ਸਵਾਸਾਂ ਵਿੱਚ ਘੋਲ਼ ਜਾਂਦੇ ਹਨ। ਅਜਬ ਜਹੀ ਕਸ਼ਮਕਸ਼ ਪਾਠਕ ਦੇ ਅੰਦਰ ਨੂੰ ਸਰਕਦੀ ਤੁਰੀ ਜਾਂਦੀ ਹੈ। ਉਸ ਦੇ ਕਾਵਿ ਬੋਲ ਸਹਿਜਵੰਤੇ ਹਨ, ਕਾਹਲੇ ਨਹੀਂ। ਉਹ ਵਾਹੋਦਾਰੀ ਸਰਪੱਟ ਨਹੀਂ ਦੌੜਦੀ ਸਗੋਂ ਕਦਮ ਦਰ ਕਦਮ ਟਹਿਲਦੀ ਪ੍ਰਤੀਤ ਹੁੰਦੀ ਹੈ। ਸ਼ਬਦ ਉਸ ਦੀ ਅਰਦਲ ਵਿੱਚ ਅਰਜ਼ਮੰਦ ਬਣ ਖਲੋਂਦੇ ਹਨ। ਇੰਜ ਲੱਗਦੈ ਜਿਵੇ ਆਖ ਰਹੇ ਹੋਣ, ਸੁਗ਼ਰਾ! ਸਾਨੂੰ ਆਪਣੀ ਕਲਮ ਦੀ ਜ਼ਬਾਨੀ ਕਹਿ ਤੇ ਸਾਨੂੰ ਆਪਣੇ ਹਿੱਸੇ ਦੀ ਗੱਲ ਕਹਿਣ ਦੇ। ਇਹ ਕਦੇ ਕਦੇ ਹੀ ਵਾਪਰਦਾ ਹੈ।
ਡਾਃ ਸੁਗ਼ਰਾ ਸੱਦਫ਼ ਦੀ ਸ਼ਾਇਰੀ ਵਿੱਚ ਤਰਲਤਾ ਵੀ ਹੈ ਤੇ ਸਰਲਤਾ ਵੀ। ਉਹ ਬੁਝਾਰਤਾਂ ਨਹੀਂ ਪਾਉਂਦੀ ਸਗੋਂ ਆਪਣੀ ਗੱਲ ਬੇਬਾਕੀ ਨਾਲ ਸਾਡੇ ਹਵਾਲੇ ਕਰਕੇ ਖ਼ੁਦ ਸੁਰਖ਼ਰੂ ਹੋ ਜਾਂਦੀ ਹੈ। ਉਸ ਦਾ ਕਾਵਿ ਮਨ ਹਰ ਪਲ ਧਰਤੀ ਦੇ ਵਣ ਤ੍ਰਿਣ, ਜਲ ਥਲ, ਅੰਬਰ ਵਿਚਲੇ ਤਾਰਿਆਂ ਤੇ ਹੋਰ ਨਿੱਕੇ ਵੱਡੇ ਨਛੱਤਰਾਂ ਦੀ ਥਾਹ ਪਾਉਂਦਾ ਹੈ। ਹਰ ਵਰਤਾਰੇ ਪਿਛਲੇ ਸੰਸਾਰ ਦੀ ਕਸ਼ਮਕਸ਼ ਦਾ ਵਿਸ਼ਲੇਸ਼ਣ ਸਹਿਜ ਸੁਭਾਇ ਸਾਨੂੰ ਹਾਸਲ ਹੋ ਜਾਂਦਾ ਹੈ। ਫ਼ਲਸਫ਼ੀ ਹੋ ਕੇ ਵੀ ਉਸ ਦੀ ਕਵਿਤਾ ਸਹਿਜ ਤੇ ਸੁਹਜ ਨਾਲ ਭਰਪੂਰ ਰਹਿੰਦੀ ਹੈ, ਇਹੀ ਸੁਗ਼ਰਾ ਦੀ ਪ੍ਰਾਪਤੀ ਹੈ।
ਡਾਃ ਸੁਗ਼ਰਾ ਸੱਦਫ਼ ਲਾਹੌਰ ਸਥਿਤ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜਿਜ਼ ਐਡ ਕਲਚਰ(ਪਿਲਾਕ) ਦੀ ਡਾਇਰੈਕਟਰ ਜਨਰਲ ਵਜੋਂ ਕੁਝ ਸਮਾਂ ਪਹਿਲਾਂ ਹੀ ਸੇਵਾ ਮੁਕਤ ਹੋਈ ਹੈ। ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਸਰਸਾਲ ਦੇ ਰਾਜਾ ਸ਼ਾਹ ਅਸਵਾਰ ਦੇ ਘਰ ਅੰਮੀ ਇਨਾਇਤ ਬੇਗ਼ਮ ਦੀ ਕੁੱਖੋਂ 4 ਫ਼ਰਵਰੀ 1963 ਨੂੰ ਜਨਮੀ ਡਾ. ਸੁਗ਼ਰਾ ਸੱਦਫ਼ ਫ਼ਿਲਾਸਫ਼ੀ ਵਿਸ਼ੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਡਾਕਟਰੇਟ ਹੈ। ਉਸ ਦਾ ਖੋਜ ਵਿਸ਼ਾ ”ਫ਼ਿਲਾਸਫ਼ੀ ਆਫ਼ ਡਿਵਾਈਨ ਲਵ” ਸੀ। ਇਸ ਵਿੱਚ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵੀ “ਈਸ਼ਵਰੀ ਸਨੇਹ ਦੀ ਡੂੰਘੀ ਬਾਤ” ਸਾਬਤ ਕੀਤਾ ਹੈ।
ਡਾਃ ਸੁਗ਼ਰਾ ਸੱਦਫ਼ ਇਸ ਕਾਵਿ ਸੰਗ੍ਰਹਿ ਤੋ ਪਹਿਲਾਂ “ਮੂਰਖ਼ ਮਨ” ਤੇ “ਮਾਏ ਨੀ ਮੈ ਕੀਹਨੂੰ ਆਖਾਂ ਕਾਵਿ ਸੰਗ੍ਰਹਿ ਤੇ ਇੱਕ ਕਹਾਣੀ ਸੰਗ੍ਰਹਿ ਸ਼ਾਹਮੁਖੀ ਵਿੱਚ “ ਬਿਰਹਾ ਮੱਚ ਮਚਾਇਆ” ਨਾਮ ਹੇਠ ਪ੍ਰਕਾਸ਼ਿਤ ਕਰ ਚੁਕੀ ਹੈ।
ਡਾ. ਸੁਗ਼ਰਾ ਸੱਦਫ਼ ਕਈ ਵੱਡੇ ਉਰਦੂ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਲਿਖਣ ਤੋਂ ਇਲਾਵਾ ਸਿਰਕੱਢ ਟੀ ਵੀ ਚੈਨਲਜ਼ ਦੀ ਸਫ਼ਲ ਪੇਸ਼ਕਾਰ ਵੀ ਹੈ।
“ਅੱਜ ਮੈਂ ਤੇਰਾ ਸੁਫ਼ਨਾ ਬਣਨਾ” ਡਾਃ ਸੁਗ਼ਰਾ ਸੱਦਫ਼ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ ਜਿਸ ਨੂੰ ਸ਼ੇਖ਼ੂਪੁਰਾ ਵੱਸਦੇ ਸ਼ਾਇਰ ਦੋਸਤ ਜਨਾਬ ਮੁਹੰਮਦ ਆਸਿਫ਼ ਰਜ਼ਾ ਨੇ ਗੁਰਮੁਖੀ ਅੱਖਰਾਂ ਵਿੱਚ ਢਾਲ਼ਿਆ ਹੈ। ਮੈਨੂੰ ਪ੍ਰਬਲ ਵਿਸ਼ਵਾਸ ਹੈ ਕਿ ਧਰਤੀ ਦੀ ਜ਼ਬਾਨ ਵਰਗੇ ਸ਼ਾਇਰੀ -ਪਰਾਗੇ ਨੂੰ ਪੰਜਾਬੀ ਪਿਆਰੇ ਲਾਜ਼ਮੀ ਭਰਪੂਰ ਹੁੰਗਾਰਾ ਭਰਨਗੇ। -ਗੁਰਭਜਨ ਗਿੱਲ

ਅੱਜ ਮੈਂ ਤੇਰਾ ਸੁਫ਼ਨਾ ਬਣਨਾ : ਸੁਗ਼ਰਾ ਸੱਦਫ਼

Aj Mein Tera Sufna Ban'na : Sughra Sadaf

  • ਅੱਖ ਨਿਮਾਣੀ ਸੁੰਝਮ ਸੁੰਝੀ
  • ਆਂਦੀਆਂ ਜਾਂਦੀਆਂ ਕੂੰਜਾਂ ਹੱਥੀਂ
  • ਸਭ ਦੇ ਨਾਲ਼ ਤੇ ਉਹਦੀ ਗਲ
  • ਮੈਂ ਪੂਣੀ ਦਾ ਚੰਨ ਬਣਾ ਕੇ
  • ਨੀਂਦਰ ਦੇ ਹੱਥ ਲਿਖ ਛੱਡੀ ਕਿਸ
  • ਮੇਰੇ ਦਿਲ ਦੇ ਬੂਹੇ ਉਹਲੇ
  • ਆਪਣੇ ਨਾਲ਼ ਇੱਕ ਗੱਲ ਕਰਨ ਦੀ
  • ਦਿਲ ਚੋਂ ਦੀਦ ਦਾ ਚਾਅ ਨਹੀਂ ਜਾਂਦਾ
  • ਮੈਂ ਕੱਲੀ, ਰਸਤੇ ਵੀ ਕੱਲੇ
  • ਜਦੋਂ ਕਿਸੇ ਨੇ ਉੱਕਾ ਕੀਤੀ ਨਹੀਂ
  • ਇਸ਼ਕ ਨੂੰ ਹੱਕ ਦਾ ਰਾਹ ਕੀਤਾ ਏ
  • ਪਾਸਾ ਵਟ ਕੇ ਲੰਘਦਾ ਨਾਲੇ
  • ਮੇਰੇ ਵਿਹੜੇ ਆ ਢੁੱਕੀ ਜਦ
  • ਇਸ਼ਕ ਸਮੁੰਦਰ ਤਰ ਕੇ ਵੇਖਾਂ
  • ਇਸ਼ਕ ਦੇ ਚੁੱਲ੍ਹੇ ਦਿਲ ਦੀਆਂ ਪੀੜਾਂ
  • ਹਿਰਖਾਂ ਇੰਝ ਦੀ ਧੂੜ ਉਡਾਈ ਸਾਹਵਾਂ ਵਿੱਚ
  • ਟੁੱਟੀ ਹੋਈ ਵੰਗ ਦੇ ਨਾਲ਼ ਮੈਂ
  • ਸਾਹਵਾਂ ਵਿਚ ਪੂਰੋ ਵੇ ਮਾਹੀ
  • ਸੁਫ਼ਨਾ ਆਪ ਵਿਸਾਲ ਤੇ ਨਹੀਂ ਨਾ
  • ਹਿਜਰ ਹਨੇਰੇ ਮਾਰ ਮੁਕਾਇਆ
  • ਇਸ਼ਕ ਅਜਿਹਾ ਜਾਦੂ ਕੀਤਾ
  • ਆਸ ਦਾ ਦੀਵਾ ਬਾਲ ਕੇ
  • ਅੱਖ ਦਾ ਝੁੱਗਾ ਖ਼ਾਲੀ ਕਰ ਕੇ
  • ਉਹਦੀ ਅੱਖ ਸਵਾਲ ਚਾ ਕੀਤਾ
  • ਇਸ਼ਕ ਸਫ਼ਰ ਵਿੱਚ ਇਕੋ ਜਿਹਾ
  • ਮਰਨ ਤੋਂ ਪਹਿਲਾਂ ਮਰ ਨਾ ਹੋਵੇ
  • ਆਸ ਦਾ ਦੀਵਾ ਬਾਲ ਵੇ ਮਾਹੀ
  • ਸ਼ੱਕ ਦੀ ਕੰਧ ਨੂੰ ਢਾ ਨਾ ਦਈਏ
  • ਹਰ ਸੂਰਤ ਵਡਿਆ ਦਿੱਤੀ ਏ
  • ਆਸ ਦੀ ਝੋਲ਼ੀ ਭਰਦੇ ਹਾਂ
  • ਦਮ ਦਮ ਇਸ਼ਕ ਧਮਾਲਾਂ ਪਾਵੇ
  • ਪਾਈਏ ਇਸ਼ਕ ਧਮਾਲ ਵੇ ਸਾਈਆਂ
  • ਦੁਨੀਆ ਹੱਥੋਂ ਡੰਗੀ ਮੈਂ
  • ਹੰਝੂਵਾਂ ਦੀ ਤਸਬੀ ਵਿੱਚ ਦੁੱਖ ਪਰੋਏ ਸਨ
  • ਬੂਹਾ ਹੋੜ ਕੇ ਹੱਸੀ ਜਾਂਦੇ
  • ਭਾਗ ਜਗਾ ਕੇ ਤੱਕ ਲੈਨੇ ਆਂ
  • ਦੋ ਸ਼ਿਅਰ
  • ਖੋ ਕੇ ਲੈ ਗਿਆ ਰੰਗ ਅਸਾਡੇ
  • ਤੇਰੇ ਨਾਂ ਦਾ ਚੰਨ ਚੜ੍ਹਾਵਾਂ
  • ਸੋਚਦੀ ਕੰਧੋਂ ਯਾਦਾਂ ਵਾਲਾ ਰੰਗ
  • ਅੱਚਨਚੇਤੇ ਯਾਰ ਮਿਲੇ ਤੇ
  • ਉਹਦੀ ਖ਼ੁਸ਼ਬੂ ਜਦ ਵੀ ਆਵੇ
  • ਐਵੇਂ ਦਿਲ ਤੇ ਲੱਗੇ ਹੋਏ
  • ਇਸ਼ਕ ਦੀ ਗਲੀ 'ਚ ਜਾਂਦੀ ਨਹੀਂ
  • ਸਮੇ ਦੀ ਖੜਕ ਰਹੀ ਏ ਟੱਲੀ
  • ਹਰ ਪਾਸੇ ਵੀਰਾਨੀ ਜਿਹੀ ਸੀ
  • ਕਲੀਆਂ ਵਿਚ ਸਮੋ ਕੇ ਦੱਸਿਆ
  • ਢਹਿ ਪਈ ਜਦੋਂ ਖਲੋ ਕੇ ਦੱਸਿਆ
  • ਸਿਉਂਕ ਦੇ ਵਾਂਗਰ ਖਾਂਦੇ ਜਾਂਦੇ
  • ਤੱਕਲੇ ਨਾਲੋਂ ਟੁੱਟੀ ਹੋਈ