Subramanya Bharathi ਸੁਬਰਮਣੀਯ ਭਾਰਤੀ

ਚਿੰਨਾਸਵਾਮੀ ਸੁਬਰਮਣੀਯ ਭਾਰਤੀ (ਦਿਸੰਬਰ ੧੧, ੧੮੮੨-ਸਿਤੰਬਰ ੧੧, ੧੯੨੧) ਤਮਿਲ ਲੇਖਕ, ਕਵੀ, ਅਖਬਾਰਨਵੀਸ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੂੰ ਮਹਾਂਕਵੀ ਭਾਰਤੀਯਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਨੂੰ ਆਧੁਨਿਕ ਤਮਿਲ ਕਵਿਤਾ ਦਾ ਮੋਢੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਪੜ੍ਹਾਈ ਤਿਨੇਵੇਲੀ ਵਿਚ ਕੀਤੀ । ਉਨ੍ਹਾਂ ਨੇ ਕਈ ਅਖ਼ਬਾਰਾਂ ਜਿਨ੍ਹਾਂ ਵਿਚ, ਸਵਦੇਸ਼ਮਿਤਰਨ ਅਤੇ ਇੰਡੀਆ ਸ਼ਾਮਿਲ ਹਨ, ਵਿਚ ਵੀ ਕੰਮ ਕੀਤਾ । ਉਨ੍ਹਾਂ ਦੀ ਰਚਨਾ ਦੇ ਮੁੱਖ ਵਿਸ਼ੇ ਦੇਸ਼-ਭਗਤੀ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹਨ ।